ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਦੇ ਸੂਫੀਆ ਬਾਗ ਚੌਕ ‘ਚ ਸੈਰ ਕਰ ਰਿਹਾ ਪਿਟਬੁੱਲ ਕੁੱਤਾ ਸੰਗਲੀ ਤੋੜ ਕੇ ਭੱਜ ਗਿਆ। ਇਸ ਤੋਂ ਪਹਿਲੋਂ ਕਿ ਉਸ ਦਾ ਮਾਲਕ ਉਸ ਨੂੰ ਕਾਬੂ ਕਰ ਪਾਉਂਦਾ, ਉਸਨੇ ਉਥੋਂ ਲੰਘ ਰਹੇ ਇਕ ਘੋੜੇ ਨੂੰ ਦਬੋਚ ਲਿਆ l ਉਸਨੇ ਘੋੜੇ ਨੂੰ ਕਈ ਥਾਵਾਂ ਤੋਂ ਕੱਟਿਆ ਤੇ ਕੋਲੋਂ ਲੰਘ ਰਹੀ ਇਕ ਔਰਤ ‘ਤੇ ਵੀ ਹਮਲਾ ਕਰ ਦਿੱਤਾ l ਆਲੇ-ਦੁਆਲੇ ਦੇ ਲੋਕ ਬਚਾਅ ਲਈ ਅੱਗੇ ਆਏ ਤੇ ਪਿਟਬੁੱਲ ਨੂੰ ਕਾਬੂ ਕੀਤਾ l ਕਾਬਲੇ ਗੌਰ ਹੈ ਕਿ ਇਹ ਕੁੱਤਾ ਸੂਬੇ ਵਿੱਚ ਪੂਰੀ ਤਰ੍ਹਾਂ ਬੈਨ ਹੈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


