ਆਨਲਾਈਨ ਡੈਸਕ, ਨਵੀਂ ਦਿੱਲੀ : ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਨਿਸ਼ਚਿਤ ਤੌਰ ’ਤੇ ਪੈਨਸ਼ਨ ਦਾ ਲਾਭ ਮਿਲੇ। ਇਸ ਲਈ ਆਪਣਾ Life Certificate ਜਮ੍ਹਾ ਕਰਵਾਉਣਾ ਜ਼ਰੂਰੀ ਹੈ। ਹਰ ਸਾਲ Life Certificate ਜਮ੍ਹਾ ਕਰਨਾ ਹੁੰਦਾ ਹੈ। 1 ਅਕਤੂਬਰ 2023 ਤੋਂ 80 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਸਿਟੀਜ਼ਨ ਦੇ ਪੈਨਸ਼ਨਧਾਰਕ ਵੀ ਆਸਾਨੀ ਨਾਲ Life Certificate ਜਮ੍ਹਾ ਕਰ ਸਕਦੇ ਹਨ। 80 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਵੀ ਜੀਵਨ ਸਰਟੀਫਿਕੇਟ ਦੇਣਾ ਜ਼ਰੂਰੀ ਹੈ।
ਪੈਨਸ਼ਨਧਾਰਕ ਬੈਂਕ, ਪੋਸਟ ਆਫ਼ਿਸ ਜਾਂ ਫਿਰ ਆਨਲਾਈਨ ਰਾਹੀਂ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ। ਪਿਛਲੇ ਮਹੀਨੇ 25 ਸਤੰਬਰ 2023 ਨੂੰ ਪੈਨਸ਼ਨਭੋਗੀ ਕਲਿਆਣ ਵਿਭਾਗ ਨੇ ਆਦੇਸ਼ ਜਾਰੀ ਕੀਤਾ ਸੀ। ਇਸ ਆਦੇਸ਼ ’ਚ ਕਿਹਾ ਗਿਆ ਸੀ ਕਿ ਸਾਰੇ ਬੈਂਕ Face Authentication ਮਤਲਬ ਚਿਹਰੇ ਪ੍ਰਮਾਣੀਕਰਨ ਵਰਗੇ ਤਕਨੀਕ ਦੀ ਵਰਤੋਂ ਕਰਕੇ ਜੀਵਨ ਪ੍ਰਮਾਣ ਪੱਤਰ ਦੀ ਸੁਵਿਧਾ ਦੇ ਸਕਦੇ ਹਨ। ਇਸ ਲਈ ਉਹ ਕਈ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਤੁਸੀਂ ਆਨਲਾਈਨ ਕਿਵੇਂ Life Certificate ਜਮ੍ਹਾ ਕਰ ਸਕਦੇ ਹਨ।
ਆਨਲਾਈਨ ਜਮ੍ਹਾ ਕਰੋ Life Certificate
ਸਭ ਤੋਂ ਪਹਿਲਾਂ Google Play Store ਤੋਂ ‘ਆਧਾਰ ਫੇਸ ਆਰਡੀ ਐਪਲੀਕੇਸ਼ਨ’ ਨੂੰ ਡਾਊਨਲੋਡ ਕਰੋ।
ਇਸ ਤੋਂ ਬਾਅਦ ‘Life Certificate’ ਐੱਪ ਨੂੰ ਡਾਊਨਲੋਡ ਕਰੋ।
ਹੁਣ ‘Life Certificate’ ਐੱਪ ’ਤੇ ਆਪਣੀ ਵਿਅਕਤੀਗਤ ਜਾਣਕਾਰੀ ਦੇਵੋ। ਐੱਪ ’ਚ ਤੁਹਾਨੂੰ ਆਧਾਰ ਨੰਬਰ, ਮੋਬਾਇਲ ਨੰਬਰ, ਈਮੇਲ ਆਈਡੀ ਆਦਿ ਜਾਣਕਾਰੀ ਦੇਣੀ ਹੋਵੇਗੀ।
ਸਾਰੇ ਜਾਣਕਾਰੀ ਦਰਜ ਕਰਨ ਤੋਂ ਬਾਅਦ ਤੁਸੀਂ ਸਬਮਿਟ ’ਤੇ ਕਲਿੱਕ ਕਰੋ।
ਤੁਸੀਂ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੇ ਈਮੇਲ ਆਈਡੀ ’ਤੇ ਵਨ-ਟਾਈਮ ਪਾਸਵਰਡ (ਓਟੀਪੀ) ਆਵੇਗਾ। ਹੁਣ ਓਟੀਪੀ ਦਰਜ ਕਰੋ।
ਇਸ ਤੋਂ ਬਾਅਦ ਆਧਾਰ ਕਾਰਡ ’ਤੇ ਲਿਖੇ ਨਾਂ ਨੂੰ ਦਰਜ ਕਰਨਾ ਹੈ ਤੇ ਸਕੈਨ ਦਾ ਆਪਸ਼ਨ ਸਿਲੈਕਟ ਕਰਨਾ ਹੈ।
ਫੇਸ ਸਕੈਨ ਕਰਨ ਲਈ ਇਜਾਜ਼ਤ ਮੰਗੀ ਜਾਵੇਗੀ। ਹਾਂ ‘ਤੇ ਕਲਿੱਕ ਕਰਨਾ ਹੋਵੇਗਾ।
ਫੇਸ ਸਕੈਨ ਦਾ ਪ੍ਰੋਸੈਸ ਪੂਰਾ ਕਰਨ ਲਈ ਤੁਸੀਂ ‘ਮੈਨੂੰ ਇਸਦੀ ਜਾਣਕਾਰੀ ਹੈ’ ’ਤੇ ਕਲਿੱਕ ਕਰਨਾ ਹੈ।
ਇਸ ਤੋਂ ਬਾਅਦ ਐੱਪ ਦੁਬਾਰਾ ਤੁਹਾਡੀ ਫੋਟੋ ਨੂੰ ਸਕੈਨ ਤੇ ਰਿਕਾਰਡ ਕੀਤਾ ਜਾਵੇਗਾ।
ਫੇਸ ਰਿਕਾਰਡ ਦਾ ਪ੍ਰੋਸੈਸ ਪੂਰਾ ਹੋ ਜਾਣ ਬਾਅਦ ਸਕਰੀਨ ਵੈਰੀਫਾਈ ਆਈਡੀ ਤੇ ਪੀਪੀਓ ਨੰਬਰ ਸਬਮਿਟ ਹੋ ਜਾਵੇਗਾ।



