ਇੰਟਰਟੇਨਮੈਂਟ ਡੈਸਕ: Kapil Sharma And Ginni Chatrath Wedding Anniversary: ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕਈ ਸੈਲੀਬ੍ਰਿਟੀਜ਼ ਇਸ ਰਿਸ਼ਤੇ ‘ਚ ਬੱਝ ਚੁੱਕੇ ਹਨ। ਤਾਂ ਉੱਥੇ ਕੁਝ ਅਜਿਹੇ ਵੀ ਹਨ, ਜੋ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਅੱਜ ਭਾਵ 11 ਦਸੰਬਰ ਨੂੰ ਜਿੱਥੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਪਣੀ ਛੇਵੀਂ ਵਰ੍ਹੇਗੰਢ ਮਨਾ ਰਹੇ ਹਨ, ਉੱਥੇ 12 ਦਸੰਬਰ ਨੂੰ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਆਪਣੀ ਪੰਜਵੀਂ ਵਰ੍ਹੇਗੰਢ ਮਨਾਉਣ ਵਾਲੇ ਹਨ। ਕਪਿਲ ਨੇ ਸੰਨ 2018 ਵਿੱਚ ਆਪਦੇ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਪੰਜਾਬ ਵਿੱਚ ਵਿਆਹ ਕਰਵਾਇਆ ਸੀ।

ਕਪਿਲ ਅਤੇ ਗਿੰਨੀ ਦੇ ਵਿਆਹ ਨੂੰ ਹੋਏ ਪੰਜ ਸਾਲ

ਗਿੰਨੀ ਚਤਰਥ ਅਤੇ ਕਪਿਲ ਸ਼ਰਮਾ ਨੇ ਇਕ ਨਹੀਂ, ਸਗੋਂ ਦੋ-ਦੋ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ। ਪਹਿਲਾ ਸਿੱਖ ਰੀਤੀ-ਰਿਵਾਜ਼ ਨਾਲ ਅਤੇ ਦੂਜੀ ਵਾਰ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਗਿੰਨੀ ਨੂੰ ਆਪਣੀ ਪਤਨੀ ਬਣਾਇਆ ਸੀ। ਸੋਸ਼ਲ ਮੀਡੀਆ ‘ਤੇ ਇਸ ਕਪਲ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ।

ਜਦੋਂ ਵਿਆਹ ਦੇ ਸਟੇਜ਼ ਤੋਂ ਭੱਜੇ ਕਪਿਲ

ਕਪਿਲ ਸ਼ਰਮਾ ਨੇ ਸਾਲਾਂ ਪਹਿਲਾਂ ਆਪਣੇ ਸ਼ੋਅ ‘ਚ ਆਪਣੇ ਵਿਆਹ ਨੂੰ ਲੈ ਕੇ ਇਕ ਮਜ਼ੇਦਾਰ ਖ਼ੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਉਹ ਆਪਣੇ ਵਿਆਹ ਤੋਂ ਭੱਜ ਗਿਆ ਸੀ। ਦਰਅਸਲ, ਕਪਿਲ ਨੇ ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਸੀ ਕਿ ਮੇਰੀ ਖੁਦ ਦਾ ਸ਼ਾਦੀ ਵਿੱਚ ਕਈ ਲੋਕ ਇਕੱਠੇ ਸਟੇਜ ‘ਤੇ ਆ ਗਏ ਸਨ ਅਤੇ ਚਾਰੇ ਪਾਸਿਓਂ ਉਨ੍ਹਾਂ ਨੂੰ ਘੇਰ ਲਿਆ ਸੀ। ਬੱਸ ਫਿਰ ਕੀ ਸੀ ਕਪਿਲ ਸ਼ਰਮਾ ਜਿਵੇਂ-ਕਿਵੇਂ ਉੱਥੋਂ ਨਿਕਲਿਆ ਅਤੇ ਭੱਜ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸੀ।

ਹਨੀਮੂਨ ‘ਤੇ ਲੈ ਕੇ ਗਏ ਸਨ 30 ਤੋਂ ਵੀ ਜ਼ਿਆਦਾ ਲੋਕ

ਕਪਿਲ ਨੇ ਨਾ ਸਿਰਫ਼ ਆਪਣੇ ਵਿਆਹ ਦਾ ਹੀ ਕਿੱਸਾ ਲੋਕਾਂ ਨਾਲ ਸਾਂਝਾ ਕੀਤਾ, ਸਗੋਂ ਉਹ ਆਪਣੇ ਹਨੀਮੂਨ ਦਾ ਕਿੱਸਾ ਵੀ ਆਪਣੇ ਸ਼ੋਅ ਵਿੱਚ ਸਾਂਝਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਸੀ ਕਿ, ‘ਮੈਂ ਮਜ਼ਾਕ ਨਹੀਂ ਕਰ ਰਿਹਾ, 25 ਦਸੰਬਰ (2018) ਨੂੰ ਮੇਰੀ ਰਿਸੈਪਸ਼ਨ ਸੀ ਅਤੇ ਫਿਰ ਗਿੰਨੀ ਦੀ ਭੈਣ ਤੇ ਉਨ੍ਹਾਂ ਦੀ ਭੈਣ ਦੀ ਸੱਸ, ਮੇਰੀਆਂ ਭੈਣਾਂ ਅਤੇ ਮਾਂ ਸੀ। ਇਸ ਲਈ ਅਸੀਂ ਉਨ੍ਹਾਂ ਸਾਰਿਆਂ ਨੂੰ ਇਟਲੀ ਵਿੱਚ ਆਪਣੇ ਹਨੀਮੂਨ ‘ਤੇ ਆਪਣੇ ਨਾਲ ਲੈ ਗਏ ਸੀ। ਤਾਂ ਸਾਡੇ ਹਨੀਮੂਨ ‘ਤੇ ਸਾਲ ਨਾਲ ਕੁੱਲ 37 ਲੋਕ ਸਨ। ਉਂਜ ਵੇਖਿਆ ਜਾਵੇ ਤਾਂ ਅਸੀਂ ਮੁੰਬਈ ਵਾਪਸ ਆਉਣ ਤੋਂ ਬਾਅਦ ਆਪਣਾ ਹਨੀਮੂਨ ਮਨਾਇਆ ਸੀ।’

ਕਪਿਲ ਅਤੇ ਗਿੰਨੀ ਦੀ ਲਵ ਸਟੋਰੀ

ਇਸ ਕਪਲ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਗਿੰਨੀ ਕਪਿਲ ਦੀ ਸਟੂਡੈਂਟ ਸੀ। ਉਨ੍ਹਾਂ ਦਿਨਾਂ ‘ਚ ਗਿੰਨੀ ਜਲੰਧਰ ਦੇ ਗਰਲਜ਼ ਕਾਲਜ ਵਿੱਚ ਪੜ੍ਹਾਈ ਕਰਦੀ ਸੀ ਅਤੇ ਕਪਿਲ ਪੀਜੀ ਡਿਪਲੋਮਾ ਕਮਰਸ਼ੀਅਲ ਆਰਟਸ ਵਿੱਚ ਕਰ ਰਹੇ ਸਨ। ਇਸ ਦੇ ਨਾਲ ਹੀ ਉਹ ਥਿਏਟਰ ਵਿੱਚ ਹਿੱਸਾ ਲੈਂਦੇ ਸਨ ਅਤੇ ਦੂਜੇ ਕਾਲਜ ਵਿੱਚ ਜਾਂਦੇ ਰਹਿੰਦੇ ਸਨ। ਬੱਸ ਫਿਰ ਦੋਸਤੀ ਹੋਈ ਅਤੇ ਪਿਆ ਹੋਇਆ। ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਦਅ ਦੋਵਾਂ ਨੇ ਵਿਆਹ ਕੀਤਾ। ਅੱਜ ਇਹ ਕਲਪ 2 ਬੱਚਿਆਂ ਦੇ ਮਾਪੇ ਹਨ।