ਆਨਲਾਈਨ ਡੈਸਕ, ਨਵੀਂ ਦਿੱਲੀ : ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਜੋ ਵੀ ਕਰਦੀ ਹੈ ਉਹ ਲਾਈਮਲਾਈਟ ਵਿੱਚ ਆਉਂਦੀ ਹੈ। ਫੈਨਜ਼ ਉਸ ਦੇ ਹਰ ਅੰਦਾਜ਼ ‘ਤੇ ਖੂਬ ਪਿਆਰ ਦੀ ਬਰਸਾਤ ਕਰਦੇ ਹਨ। ਇਨ੍ਹੀਂ ਦਿਨੀਂ ਪ੍ਰਿਅੰਕਾ ਚੋਪੜਾ ਕੰਮ ਲਈ ਭਾਰਤ ਆਈ ਹੋਈ ਹੈ।

Jio MAMI ਫਿਲਮ ਫੈਸਟੀਵਲ 2023 ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਦੇਸੀ ਗਰਲ ਪ੍ਰਿਅੰਕਾ ਚੋਪੜਾ ਵੀ ਬੀਤੀ ਰਾਤ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਆਯੋਜਿਤ ਜਿਓ ਵਰਲਡ ਪਲਾਜ਼ਾ ਦੇ ਉਦਘਾਟਨ ਸਮਾਗਮ ਦਾ ਹਿੱਸਾ ਬਣੀ।

ਇਸ ਖਾਸ ਮੌਕੇ ‘ਤੇ ਜਿੱਥੇ ਦੀਪਿਕਾ ਪਾਦੂਕੋਣ ਤੋਂ ਲੈ ਕੇ ਆਲੀਆ ਭੱਟ ਤੱਕ ਦੇ ਕਈ ਵੱਡੇ ਸਿਤਾਰਿਆਂ ਨੇ ਵੈਸਟਰਨ ਲੁੱਕ ਨੂੰ ਅਪਣਾਇਆ, ਉੱਥੇ ਹੀ ਪ੍ਰਿਅੰਕਾ ਚੋਪੜਾ ਵੀ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਵੱਖਰੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ‘ਤੇ ਧਮਾਲ ਪਾਉਂਦੀ ਨਜ਼ਰ ਆਈ।

ਪ੍ਰਿਅੰਕਾ ਚੋਪੜਾ ਨੇ ਮੁਕੇਸ਼ ਅੰਬਾਨੀ ਦੇ ਇਵੈਂਟ ’ਤੇ ਦਿਖਾਇਆ ਦੇਸੀ ਅੰਦਾਜ਼

ਪ੍ਰਿਯੰਕਾ ਜਿੱਥੇ ਵੀ ਜਾਂਦੀ ਹੈ ਉਥੇ ਆਪਣੇ ਆਪ ਹੀ ਰੌਣਕ ਆ ਜਾਂਦੀ ਹੈ। ਇਕ ਪਾਸੇ ਜਿੱਥੇ ਆਲੀਆ ਤੋਂ ਲੈ ਕੇ ਕੈਟਰੀਨਾ ਕੈਫ ਤੱਕ ਸਾਰਿਆਂ ਨੇ ਰੈੱਡ ਕਾਰਪੇਟ ਤੇ ਫੈਸ਼ਨ ਸ਼ੋਅ ‘ਤੇ ਆਪਣਾ ਜਾਦੂ ਦਿਖਾਇਆ ਉਥੇ ਹੀ ਹਾਲ ਹੀ ‘ਚ ਜੀਓ ਵਰਲਡ ਪਲਾਜ਼ਾ ਦੇ ਓਪਨਿੰਗ ਈਵੈਂਟ ‘ਚ ਪ੍ਰਿਅੰਕਾ ਚੋਪੜਾ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ ਜਿਸ ‘ਚ ਅਦਾਕਾਰਾ ਬਿਲਕੁਲ ‘ਦੇਸੀ’ ਅੰਦਾਜ਼ ’ਚ ਨਜ਼ਰ ਆ ਰਹੀ ਹੈ।

ਪ੍ਰਿਅੰਕਾ ਇਸ ਇਵੈਂਟ ‘ਚ ਦੇਸੀ ਗਰਲ ਦੇ ਰੂਪ ‘ਚ ਪਹੁੰਚੀ ਸੀ। ਵੇਲਵੇਟ ਹਾਫ ਸਲੀਵਜ਼ ਬਲਾਊਜ਼ ਦੇ ਨਾਲ ਚਮਕਦਾਰ ਨੀਓਨ ਸਾੜ੍ਹੀ ਵਿੱਚ ਉਹ ਬਹੁਤ ਹੀ ਗਲੈਮਰਸ ਲੱਗ ਰਹੀ ਸੀ। ਇਸ ਲੁੱਕ ਨਾਲ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਸਨ ਜੋ ਉਸ ਦੇ ਲੁੱਕ ‘ਚ ਚਾਰ ਚੰਦ ਲਗਾਉਂਦੇ ਹੋਏ ਨਜ਼ਰ ਆਏ। ਇਹ ਤਸਵੀਰ ਪ੍ਰਿਅੰਕਾ ਚੋਪੜਾ ਦੇ ਇੱਕ ਫੈਨ ਕਲੱਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।

ਸੋਸ਼ਲ ਮੀਡੀਆ ‘ਤੇ ਪ੍ਰਿਅੰਕਾ ਦੇ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

ਇਸ ਇਵੈਂਟ ‘ਚ ਪ੍ਰਿਅੰਕਾ ਚੋਪੜਾ ਨੂੰ ਸਾੜੀ ‘ਚ ਦੇਖਣ ਤੋਂ ਬਾਅਦ ਫੈਨਜ਼ ਅਦਾਕਾਰਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, “ਓਹ ਆਖਿਰ ਮੈਂ ਇੰਨੇ ਲੰਬੇ ਸਮੇਂ ਤੋਂ ਪ੍ਰਿਅੰਕਾ ਦੀ ਫੋਟੋ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਸੋਚਿਆ ਸੀ ਕਿ ਪ੍ਰਿਅੰਕਾ ਅੱਜ ਇਸ ਇਵੈਂਟ ਵਿੱਚ ਨਹੀਂ ਆਵੇਗੀ।”

ਇਕ ਹੋਰ ਯੂਜ਼ਰ ਨੇ ਲਿਖਿਆ, ”ਪ੍ਰਿਅੰਕਾ ਚੋਪੜਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ”। ਇੱਕ ਹੋਰ ਯੂਜ਼ਰ ਨੇ ਲਿਖਿਆ, “ਮੈ ਪ੍ਰਿਅੰਕਾ ਚੋਪੜਾ ਤੇ ਨਿਓਨ ਕਲਰ, ਦੋਵਾਂ ਦਾ ਦੀਵਾਨਾ ਹਾਂ। ਪ੍ਰਿਅੰਕਾ ਚੋਪੜਾ ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਐਕਟਰ ਜਾਨ ਸੀਨਾ ਦੇ ਨਾਲ ਹੈਡਸ ਆਫ ਸਟੇਟ ਵਿੱਚ ਨਜ਼ਰ ਆਵੇਗੀ।