ਆਨਲਾਈਨ ਡੈਸਕ, ਨਵੀਂ ਦਿੱਲੀ : ‘ਬਿੱਗ ਬੌਸ 17’ ਦੇ ਘਰ ‘ਚ ਜਿੱਥੇ ਕੰਟੈਸਟੈਂਟ ਵਿਚਾਲੇ ਰੋਜ਼ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੀ ਦੂਜੇ ਪਾਸੇ love triangle ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ love triangle ਵਿੱਚ ਈਸ਼ਾ ਮਾਲਵੀਆ, ਅਭਿਸ਼ੇਕ ਕੁਮਾਰ ਤੇ ਸਮਰਥ ਜੁਰੇਲ ਸ਼ਾਮਲ ਹਨ। ਅਭਿਸ਼ੇਕ ਕੁਮਾਰ ਤੇ ਈਸ਼ਾ ਮਾਲਵੀਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਸੁਰਖੀਆਂ ਵਿੱਚ ਰਿਹਾ ਹੈ।

ਅਜਿਹੇ ਵਿੱਚ ਬਿੱਗ ਬੌਸ ਨੇ ਸਮਰਥ ਜੁਰੇਲ ਨੂੰ ਸ਼ੋਅ ਵਿੱਚ ਬੁਲਾ ਕੇ ਇਸ ਵਿੱਚ ਹੋਰ ਮਸਾਲਾ ਜੋੜ ਦਿੱਤਾ ਹੈ। ਸ਼ੁਰੂਆਤ ਵਿੱਚ ਅਸੀਂ ਈਸ਼ਾ ਨੂੰ ਲੈ ਕੇ ਸਮਰਥ ਤੇ ਅਭਿਸ਼ੇਕ ਵਿਚਕਾਰ ਲੜਾਈ ਦੇਖੀ। ਇਸ ਲਈ ਹੁਣ ਇਹ ਅਭਿਸ਼ੇਕ ਨੂੰ ਲੈ ਕੇ ਸਮਰਥ ਤੇ ਈਸ਼ਾ ਵਿਚਾਲੇ ਬ੍ਰੇਕਅੱਪ ਤੱਕ ਪਹੁੰਚ ਗਿਆ ਹੈ।

ਕੀ ਈਸ਼ਾ ਤੇ ਸਮਰਥ ਦਾ ਰਿਸ਼ਤਾ ਹੋਇਆ ਖ਼ਤਮ

ਬਿੱਗ ਬੌਸ 17 ਦੇ ਮੇਕਰਸ ਨੇ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਅਭਿਸ਼ੇਕ ਨੂੰ ਲੈ ਕੇ ਈਸ਼ਾ ਤੇ ਸਮਰਥ ਜੁਰੇਲ ਵਿੱਚ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਈਸ਼ਾ ਰਸੋਈ ਵਿਚ ਕੰਮ ਕਰਦੀ ਹੈ ਤੇ ਸਮਰਥ ਦਾ ਕਹਿਣਾ ਹੈ ਕਿ ਉਹ ਆਪਣੇ ਐਕਸ ਬੁਆਏਫ੍ਰੈਂਡ ਤੋਂ ਜਲਨ ਕਰਦੀ ਹੈ। ਫਿਰ ਈਸ਼ਾ ਕਹਿੰਦੀ ਹੈ ਇਹ ਕੀ ਬੋਲ ਰਿਹਾ ਹੈ ਤੂੰ ਕਿ ਉਸ ਨੂੰ ਲੈ ਕੇ ਜਲਨ ਹੋ ਰਹੀ ਹੈ।

ਇਸ ਦੇ ਸਮਰਥ ਦਾ ਕਹਿਣਾ ਹੈ ਕਿ ਅਸੀਂ ਸਭ ਕੁਝ ਦੇਖ ਸਕਦੇ ਹਾਂ। ਇਸ ‘ਤੇ ਈਸ਼ਾ ਕਹਿੰਦੀ ਹੈ ਕਿ ਪਹਿਲਾਂ ਭਰੋਸਾ ਕਰਨਾ ਸਿੱਖੋ। ਇਸ ਤੋਂ ਬਾਅਦ ਈਸ਼ਾ ਆਪਣੇ ਐਕਸ ਬੁਆਏਫ੍ਰੈਂਡ ਅਭਿਸ਼ੇਕ ਨਾਲ ਬੈੱਡ ‘ਤੇ ਬੈਠੀ ਦਿਖਾਈ ਦਿੰਦੀ ਹੈ ਤੇ ਸਮਰਥ ਉੱਥੇ ਖੜ੍ਹਾ ਹੈ ਤਾਂ ਈਸ਼ਾ ਕਹਿੰਦੀ ਹੈ ਕਿ ਉਹ (ਅਭਿਸ਼ੇਕ) ਮੈਨੂੰ ਤੁਹਾਡੇ ਨਾਲੋਂ ਬਿਹਤਰ ਜਾਣਦਾ ਹੈ ਪਰ ਤੁਸੀਂ ਨਹੀਂ ਜਾਣਦੇ। ਇਸ ਤੋਂ ਬਾਅਦ ਘਰ ਦੇ ਇੱਕ ਕੋਨੇ ਵਿੱਚ ਸਮਰਥ, ਈਸ਼ਾ ਨੂੰ ਕਹਿੰਦਾ ਹੈ ਕਿ ਮੈਨੂੰ ਤੁਹਾਡੀ ਗੱਲ ਦਾ ਬਹੁਤ ਬੁਰਾ ਲੱਗਾ। ਅਜਿਹੇ ‘ਚ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦਾ ਰਿਸ਼ਤਾ ਬ੍ਰੇਕਅੱਪ ਦੀ ਕਗਾਰ ‘ਤੇ ਪਹੁੰਚ ਗਿਆ ਹੈ।