IND vs SA World Cup 2023 : ਵਿਸ਼ਵ ਕੱਪ 2023 ਦਾ 37ਵਾਂ ਮੈਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ਦੇ ਦਮ ‘ਤੇ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 327 ਦੌੜਾਂ ਦਾ ਟੀਚਾ ਦਿੱਤਾ ਹੈ।
ਕੋਹਲੀ ਨੇ 121 ਗੇਂਦਾਂ ਦਾ ਸਾਹਮਣਾ ਕਰਦੇ ਹੋਏ 101 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਸਚਿਨ ਤੇਂਦੁਲਕਰ ਦੇ ਵਨਡੇ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।
IND ਬਨਾਮ SA ਪਲੇਇੰਗ 11
ਦੱਖਣੀ ਅਫ਼ਰੀਕਾ ਦੇ ਪਲੇਇੰਗ 11 – ਕਵਿੰਟਨ ਡੀ ਕਾਕ, ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਚ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਕੇਸ਼ਨ ਮਹਾਰਾਜ, ਕਾਗਿਸੋ ਰਬਾਦਾ, ਲੁੰਗੀ ਨਗਿਡੀ ਅਤੇ ਤਬਰੇਜ਼ ਸ਼ਮਸੀ।
ਭਾਰਤ ਦੇ ਪਲੇਇੰਗ 11 – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ।


