ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। ਗੌਰੀ ਖ਼ਾਨ ਗਲੈਮਰ ਵਰਲਡ ਦਾ ਹਿੱਸਾ ਨਹੀਂ ਹੋਣ ਦੇ ਬਾਵਜੂਦ ਉਹ ਬੀ-ਟਾਊਨ ਦੀ ਸਭ ਤੋਂ ਸਟਾਇਲਿਸ਼ ਸਟਾਰ ਪਤਨੀ ਹੈ। ਗੌਰੀ ਨੇ ਆਪਣੇ ਬਿਜਨੈੱਸ ਨਾਲ ਦੁਨੀਆ ਭਰ ’ਚ ਨਾਂ ਕਮਾਇਆ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਬਾਰੇ ਦੱਸਣ ਜਾ ਰਹੇ ਹਾਂ। ਗੌਰੀ ਐਕਟਿੰਗ ਦੀ ਦੁਨੀਆ ਤੋਂ ਦੂਰ ਰਹਿੰਦੀ ਹੈ। ਪਰ ਉਹ ਹਮੇਸ਼ਾ ਆਪਣੇ ਕੰਮ ਕਰਕੇ ਲਾਈਮਲਾਈਟ ‘ਚ ਰਹਿੰਦੀ ਹੈ। ਇੰਟੀਰੀਅਰ ਡਿਜ਼ਾਈਨ ਦੇ ਖੇਤਰ ‘ਚ ਗੌਰੀ ਕਾਫ਼ੀ ਸਫ਼ਲ ਰਹੀ ਹੈ। ਅੱਜ ਉਹ ਬਿਜ਼ਨੈੱਸ ਵੂਮੈਨ ਹੋਣ ਦੇ ਨਾਲ-ਨਾਲ ਨਿਰਮਾਤਾ ਵੀ ਹੈ।

ਪੰਜਾਬ ਫੈਮਿਲੀ ’ਚ ਹੋਇਆ ਗੌਰੀ ਦਾ ਜਨਮ

ਗੌਰੀ ਦਾ ਜਨਮ 8 ਅਕਤੂਬਰ 1970 ਨੂੰ ਪੰਜਾਬੀ ਫੈਮਿਲੀ ’ਚ ਹੋਇਆ ਸੀ। ਉਹ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਇੱਥੋ ਹੀ ਪੂਰੀ ਕੀਤੀ ਹੈ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ’ਚ ਹਿਸਟਰੀ ਦੀ ਬੀਏ ਆਨਰਜ਼ ਕਰਨ ਤੋਂ ਬਾਅਦ ਗੌਰੀ ਨੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਤੋਂ ਇੰਟੀਰੀਅਰ ਡਿਜ਼ਾਈਨ ਵਿੱਚ ਕੋਰਸ ਕੀਤਾ।

ਵਿਆਹ ਦੇ ਬਾਅਦ ਸ਼ਿਫ਼ਟ ਹੋਈ ਮੁੰਬਈ

ਗੌਰੀ ਛਿੱਬਰ 1991 ’ਚ ਸ਼ਾਹਰੁਖ ਖ਼ਾਨ ਨਾਲ ਵਿਆਹ ਤੋਂ ਬਾਅਦ ਗੌਰੀ ਖ਼ਾਨ ਬਣ ਗਈ। ਉਹ ਆਪਣੇ ਪਤੀ ਨਾਲ ਮੁੰਬਈ ਆਈ ਸੀ। ਮੁੰਬਈ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਤੋਂ ਬਾਅਦ ਗੌਰੀ ਨੇ ਆਪਣੇ ਪਤੀ ਸ਼ਾਹਰੁਖ ਨਾਲ ਮਿਲ ਕੇ 2002 ਵਿੱਚ ਆਪਣੀ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਇੰਟਰਟੇਨਮੈਂਟ ਦੀ ਸਥਾਪਨਾ ਕੀਤੀ। ਗੌਰੀ ਨੇ ਹਿੰਦੀ ਸਿਨੇਮਾ ਵਿੱਚ ਬਤੌਰ ਨਿਰਮਾਤਾ ਫਿਲਮ ਮੈਂ ਹੂੰ ਨਾ ਨਾਲ ਪ੍ਰਵੇਸ਼ ਕੀਤਾ।

ਡਿਜ਼ਾਈਨਰ ਨਾਲ ਬਣੀ ਪ੍ਰੋ਼ਡਿਊਸਰ

ਇਸ ਫ਼ਿਲਮ ਨੂੰ ਫਰਾਹ ਖਾਨ ਨੇ ਡਾਇਰੈਕਟ ਕੀਤਾ ਸੀ। ਫ਼ਿਲਮ ‘ਚ ਸ਼ਾਹਰੁਖ ਖਾਨ, ਅੰਮ੍ਰਿਤਾ ਰਾਓ, ਸੁਸ਼ਮਿਤਾ ਸੇਨ ਸਮੇਤ ਕਈ ਸਿਤਾਰੇ ਮੌਜੂਦ ਸਨ। ਇਹ ਫ਼ਿਲਮ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਹੋਈ। ਇਸ ਤੋਂ ਬਾਅਦ ਗੌਰੀ ਨੇ ਓਮ ਸ਼ਾਂਤੀ ਓਮ, ਪਹੇਲੀ, ਬਿੱਲੂ, ਚੇਨਈ ਐਕਸਪ੍ਰੈਸ, ਬਦਲਾ, ਰਈਸ ਅਤੇ ਜਵਾਨ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ। ਜਵਾਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਗੌਰੀ ਸ਼ਾਹਰੁਖ ਦੀ ਆਉਣ ਵਾਲੀ ਫਿਲਮ ਡੰਕੀ ਨੂੰ ਵੀ ਪ੍ਰੋਡਿਊਸ ਕਰ ਰਹੀ ਹੈ।

ਮੰਨਤ ਨੂੰ ਕੀਤਾ ਡਿਜ਼ਾਇਨ

ਪ੍ਰੋਡਿਊਸਰ ਬਣਨ ਤੋਂ ਬਾਅਦ ਗੌਰੀ ਇੱਕ ਇੰਟੀਰੀਅਰ ਡਿਜ਼ਾਈਨਰ ਬਣ ਗਈ ਤੇ ਇਸ ਦੀ ਸ਼ੁਰੂਆਤ ਉਸਦੇ ਆਲੀਸ਼ਾਨ ਘਰ ਮੰਨਤ ਤੋਂ ਹੋਈ। ਸ਼ਾਹਰੁਖ ਨੇ 2001 ਵਿੱਚ ਮੁੰਬਈ ਵਿੱਚ ਇੱਕ ਘਰ ਖਰੀਦਿਆ ਸੀ। ਸ਼ਾਹਰੁਖ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਹ ਘਰ ਖਰੀਦਿਆ ਸੀ ਪਰ ਇਸ ਦੇ ਇੰਟੀਰੀਅਰ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ।

ਉਸ ਸਮੇਂ ਸ਼ਾਹਰੁਖ ਨੇ ਆਪਣੀ ਪਤਨੀ ਗੌਰੀ ਨੂੰ 6 ਮੰਜ਼ਿਲਾ ਘਰ ਦਾ ਇੰਟੀਰੀਅਰ ਕਰਨ ਲਈ ਕਿਹਾ। ਗੌਰੀ ਨੇ ਬੜੀ ਮਿਹਨਤ ਤੇ ਸਿਆਣਪ ਨਾਲ ਮੰਨਤ ਦਾ ਸ਼ਾਨਦਾਰ ਇੰਟੀਰੀਅਰ ਬਣਾਇਆ ਹੈ। ਅੱਜ ਉਹ ਘਰ ਮਹਿਲ ਜਾਪਦਾ ਹੈ। ਇਸ ਤੋਂ ਬਾਅਦ ਗੌਰੀ ਨੇ ਇੰਟੀਰੀਅਰ ਦੇ ਖੇਤਰ ‘ਚ ਖ਼ੁਦ ਨੂੰ ਅੱਗੇ ਵਧਾਇਆ। 2010 ’ਚ ਗੌਰੀ ਨੇ ਆਪਣੀ ਦੋਸਤ ਸੁਜ਼ੈਨ ਖਾਨ ਨਾਲ ਇੱਕ ਇੰਟੀਰੀਅਰ ਪ੍ਰੋਜੈਕਟ ‘ਤੇ ਕੰਮ ਕੀਤਾ। ਗੌਰੀ ਤੇ ਸੁਜ਼ੈਨ ਨੇ ਮਿਲ ਕੇ ‘ਦਿ ਚਾਰਕੋਲ ਫਾਊਂਡੇਸ਼ਨ’ ਵੀ ਲਾਂਚ ਕੀਤਾ ਹੈ।

ਲਾਂਚ ਕੀਤਾ ਆਪਣਾ ਡਿਜ਼ਾਈਨਿੰਗ ਸਟੋਰ

ਸਾਲ 2014 ’ਚ ਗੌਰੀ ਨੇ ਵਰਲੀ ਮੁੰਬਈ ਵਿੱਚ ਦਿ ਡਿਜ਼ਾਈਨ ਸੇਲ ਨਾਮ ਦਾ ਆਪਣਾ ਪਹਿਲਾ ਸਟੋਰ ਲਾਂਚ ਕੀਤਾ। ਤਿੰਨ ਸਾਲ ਬਾਅਦ ਗੌਰੀ ਨੇ ਡਿਜ਼ਾਈਨ ਸਟੂਡੀਓ ਗੌਰੀ ਖਾਨ ਡਿਜ਼ਾਈਨਜ਼ ਲਾਂਚ ਕੀਤਾ। ਗੌਰੀ ਹੁਣ ਤੱਕ ਕਈ ਬਾਲੀਵੁੱਡ ਸਿਤਾਰਿਆਂ ਦੇ ਘਰ ਡਿਜ਼ਾਈਨ ਕਰ ਚੁੱਕੀ ਹੈ। ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਘਰ ਐਂਟੀਲੀਆ, ਕਰਨ ਜੌਹਰ ਦਾ ਬੰਗਲਾ ਤੇ ਆਲੀਆ ਭੱਟ ਦੀ ਵੈਨਿਟੀ ਵੈਨ ਤੋਂ ਲੈ ਕੇ ਸਿਧਾਰਥ ਮਲਹੋਤਰਾ ਦੇ ਘਰ ਤੱਕ ਵੀ ਗੌਰੀ ਨੇ ਡਿਜ਼ਾਈਨ ਕੀਤਾ ਹੈ।

ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ ਗੌਰੀ

ਗੌਰੀ ਦਾ ਡਿਜ਼ਾਈਨਿੰਗ ਸਟੋਰ 150 ਕਰੋੜ ਰੁਪਏ ਦਾ ਹੈ। ਉਹ ਬਾਲੀਵੁੱਡ ਦੀ ਸਭ ਤੋਂ ਅਮੀਰ ਸਟਾਰ ਪਤਨੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੌਰੀ ਕੋਲ 1600 ਕਰੋੜ ਰੁਪਏ ਦੀ ਕੁਝ ਜਾਇਦਾਦ ਹੈ। ਉਹ ਮੁੰਬਈ ਤੋਂ ਦਿੱਲੀ, ਅਲੀਬਾਗ, ਲੰਡਨ, ਦੁਬਈ ਤੇ ਲਾਸ ਏਂਜਲਸ ਤੱਕ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇਸ ਦੇ ਨਾਲ ਹੀ ਗੌਰੀ ਕੋਲ ਕਈ ਲਗਜ਼ਰੀ ਕਾਰਾਂ ਜਿਵੇਂ ਬੈਂਟਲੇ ਕਾਂਟੀਨੈਂਟਲ ਜੀ.ਟੀ. ਹਨ।