ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Garbo Song : 15 ਅਕਤੂਬਰ ਤੋਂ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਹਨ। ਅਜਿਹੇ ‘ਚ ਇਨ੍ਹਾਂ ਦੀ ਲੋਕਪ੍ਰਿਅਤਾ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ। ਕੁਝ ਥਾਵਾਂ ‘ਤੇ ਦੇਵੀ ਮਾਂ ਦੀ ਮੂਰਤੀ ਸਥਾਪਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਕਈ ਥਾਵਾਂ ‘ਤੇ ਗਰਬਾ ਕਰਨ ਲਈ ਥਾਵਾਂ ਨੂੰ ਸਜਾਇਆ ਜਾ ਰਿਹਾ ਹੈ।

15 ਅਕਤੂਬਰ ਤੋਂ ਅਗਲੇ ਨੌਂ ਦਿਨ ਵੱਖ-ਵੱਖ ਥਾਵਾਂ ‘ਤੇ ਗਰਬਾ ਖੇਡਿਆ ਜਾਵੇਗਾ। ਅਜਿਹੇ ਵਿਚ ਗਰਬਾ ਕਰਨ ਲਈ ਲੋਕਾਂ ਨੇ ਆਪਣੇ ਗੀਤਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਇਸ ਦੌਰਾਨ ਜੈਕੀ ਭਗਨਾਨੀ ਦੇ ਡਾਇਨਾਮਿਕ ਮਿਊਜ਼ਿਕ ਲੇਬਲ ਜਸਟ ਮਿਊਜ਼ਿਕ ਨੇ ਯੂਟਿਊਬ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੇ ਗਰਬਾ ਗੀਤ ‘ਤੇ ਆਧਾਰਿਤ ਇੱਕ ਸੰਗੀਤ ਵੀਡੀਓ ਜਾਰੀ ਕੀਤੀ ਹੈ।

ਅਦਾਕਾਰ ਜੈਕੀ ਭਗਨਾਨੀ ਮੁਤਾਬਕ ਇਹ ਗੀਤ ਨਵਰਾਤਰੀ ਦੇ ਤਿਉਹਾਰ ਲਈ ਵੱਖਰਾ ਮਾਹੌਲ ਸਿਰਜ ਰਿਹਾ ਹੈ। ਇਹ ਗਰਬਾ ਟਰੈਕ ਇਸ ਤਿਉਹਾਰ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ ਅਤੇ ਇਹ ਗੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਕਵਿਤਾ ਤੋਂ ਪ੍ਰੇਰਨਾਂ ਲੈਂਦੇ ਹੋਏ ਤਿਆਰ ਕੀਤਾ ਹੈ।

ਪ੍ਰਧਾਨ ਮੰਤਰੀ ਵੱਲੋਂ ਲਿਖਿਆ ਗਿਆ ਗੀਤ ਨਵਰਾਤਰੀ ਦੇ ਤਿਉਹਾਰ ਬਾਰੇ ਗੱਲ ਕਰਦਾ ਹੈ, ਜੋ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਸਭਿਆਚਾਰ ਤੇ ਪਰੰਪਰਾਵਾਂ ਨੂੰ ਗਲ਼ੇ ਲਾਉਂਦੇ ਹੋਏ ਇਕਜੁੱਟ ਕਰਦਾ ਹੈ। ਇਸ ਗੀਤ ਨੂੰ ਧਵਨੀ ਭਾਨੂਸ਼ਾਲੀ ਨੇ ਗਾਇਆ ਹੈ ਅਤੇ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ।

ਇਸ ਗੀਤ ਦੀ ਗਾਇਕਾ ਧਵਨੀ ਭਾਨੂਸ਼ਾਲੀ ਨੇ ਟਵੀਟ ਕੀਤਾ, ‘ਨਰਿੰਦਰ ਮੋਦੀ ਜੀ, ਤਨਿਸ਼ਕ ਬਾਗਚੀ ਤੇ ਮੈਨੂੰ ਤੁਹਾਡੇ ਵੱਲੋਂ ਲਿਖਿਆ ਗਰਬਾ ਗੀਤ ਬਹੁਤ ਪਸੰਦ ਆਇਆ। ਅਸੀਂ ਇਕ ਨਵੀਂ ਤਾਲ ਤੇ ਰਚਨਾ ਦੇ ਨਾਲ ਇਕ ਗੀਤ ਬਣਾਉਣਾ ਚਾਹੁੰਦੇ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੈਨਲ ਦਾ ਧੰਨਵਾਦ ਵੀ ਕੀਤਾ।