ਆਨਲਾਈਨ ਡੈਸਕ, ਨਵੀਂ ਦਿੱਲੀ : ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਡੈਸਟੀਨੇਸ਼ਨ ਵੈਡਿੰਗ ਕੀਤੀ। ਸਾਲ 2018 ‘ਚ ਦੋਹਾਂ ਨੇ ਇਕ-ਦੂਜੇ ਨੂੰ ਜੀਵਨ ਸਾਥੀ ਬਣਾਇਆ ਸੀ। ਹੁਣ ਵਿਆਹ ਦੇ ਪੰਜ ਸਾਲ ਬਾਅਦ ਦੀਪਿਕਾ ਤੇ ਰਣਵੀਰ ਨੇ ਆਪਣੇ ਵਿਆਹ ਦੀ ਵੀਡੀਓ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ।
ਦਰਅਸਲ, ਰਣਵੀਰ ਤੇ ਦੀਪਿਕਾ ਪਹਿਲੀ ਵਾਰ ਇਕੱਠੇ ਕੌਫੀ ਵਿਦ ਕਰਨ ਦੇ ਮੰਚ ‘ਤੇ ਪਹੁੰਚੇ ਸਨ। ਕਰਨ ਜੌਹਰ ਆਪਣੇ ਸੈਲੀਬ੍ਰਿਟੀ ਚੈਟ ਸ਼ੋਅ ਦੇ 8ਵੇਂ ਸੀਜ਼ਨ ਨਾਲ ਵਾਪਸ ਆ ਗਏ ਹਨ। ਨਵੇਂ ਸੀਜ਼ਨ ਵਿੱਚ ਉਨ੍ਹਾਂ ਦੇ ਪਹਿਲੇ ਮਹਿਮਾਨ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਬਣੇ।
ਵਿਆਹ ’ਚ ਸ਼ਾਮਲ ਰਸਮਾਂ
ਕੌਫੀ ਵਿਦ ਕਰਨ ਸੀਜ਼ਨ 8 ਵਿੱਚ, ਜੋੜੇ ਨੇ ਫੈਨਜ਼ ਤੇ ਹੋਸਟ ਨੂੰ ਆਪਣੇ ਵਿਆਹ ਦੀ ਇੱਕ ਅਣਦੇਖੀ ਝਲਕ ਦਿਖਾਈ। ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੇ ਵੀਡੀਓ ਵਿੱਚ ਸੈਰੇਮਨੀ, ਮਹਿੰਦੀ, ਅਨੰਤ ਕਾਰਜ ਤੇ ਫੇਰਿਆ ਸਮੇਤ ਕਈ ਰਸਮਾਂ ਸ਼ਾਮਲ ਹਨ। 
ਰਣਵੀਰ ਨੇ ਦੀਪਿਕਾ ਨੂੰ ਕੀਤਾ ਪ੍ਰਪੋਜ਼
ਵੀਡੀਓ ਦੀ ਸ਼ੁਰੂਆਤ ਰਣਵੀਰ ਸਿੰਘ ਤੋਂ ਹੁੰਦੀ ਹੈ। ਰਣਵੀਰ ਸਿੰਘ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਮਾਲਦੀਵ ‘ਚ ਦੀਪਿਕਾ ਪਾਦੂਕੋਣ ਨੂੰ ਪ੍ਰਪੋਜ਼ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਅਦਾਕਾਰਾ ਦੇ ਪਰਿਵਾਰ ਨੂੰ ਮਿਲਣ ਲਈ ਬੈਂਗਲੁਰੂ ਰਵਾਨਾ ਹੋ ਗਏ, ਆਪਣੀ ਮੰਗਣੀ ਬਾਰੇ ਦੱਸਣ ਲਈ। ਹਾਲਾਂਕਿ ਦੀਪਿਕਾ ਦੀ ਮਾਂ ਆਪਣੀ ਬੇਟੀ ਦੀ ਪਸੰਦ ਤੋਂ ਬਹੁਤ ਖੁਸ਼ ਨਹੀਂ ਸੀ ਪਰ ਬਾਅਦ ‘ਚ ਰਣਵੀਰ ਨੇ ਉਸ ਨੂੰ ਕਾਫੀ ਪ੍ਰਭਾਵਿਤ ਕੀਤਾ। .jpeg)
ਵਿਆਹ ਤੋਂ ਪਹਿਲਾਂ ਦੀਪਿਕਾ ਨੂੰ ਮਿਲਣ ਦੀ ਜ਼ਿੱਦ
ਵੀਡੀਓ ’ਚ ਅੱਗੇ ਵਿਆਹ ਦਾ ਦਿਨ ਸ਼ਾਮਲ ਹੈ। ਜਿਸ ਵਿੱਚ ਰਣਵੀਰ ਸਿੰਘ ਫੇਰਿਆ ਤੋਂ ਪਹਿਲਾਂ ਦੀਪਿਕਾ ਨੂੰ ਮਿਲਣ ਦੀ ਜ਼ਿੱਦ ਕਰਦਾ ਹੈ ਤਾਂ ਜੋ ਉਹ ਅਦਾਕਾਰਾ ਨੂੰ ਦੱਸ ਸਕੇ ਕਿ ਉਹ ਉਸਨੂੰ ਕਿੰਨਾ ਪਿਆਰ ਕਰਦਾ ਹੈ। ਵੀਡੀਓ ‘ਚ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਵੀ ਆਪਣੇ ਜਵਾਈ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।
ਪ੍ਰਕਾਸ਼ ਪਾਦੂਕੋਣ ਨੇ ਕੀਤੀ ਆਪਣੇ ਜਵਾਈ ਦੀ ਤਾਰੀਫ਼
ਪ੍ਰਕਾਸ਼ ਪਾਦੂਕੋਣ ਨੇ ਕਿਹਾ ਕਿ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੇ ਪਰਿਵਾਰ ‘ਚ ਜ਼ਿੰਦਗੀ ਲਿਆਂਦੀ ਹੈ। ਰਣਵੀਰ ਜ਼ਿੰਦਾਦਿਲ ਵਿਅਕਤੀ ਹਨ। ਇਸ ਨਾਲ ਹੀ ਉਸ ਦਾ ਚਾਰ ਲੋਕਾਂ ਦਾ ਬੋਰਿੰਗ ਪਰਿਵਾਰ ਹੈ। ਅਜਿਹੇ ‘ਚ ਉਹ ਆਪਣੇ ਪਰਿਵਾਰ ਲਈ ਬਿਲਕੁਲ ਫਿੱਟ ਹੈ।
HD – 2 | deepveer wedding 🧿❤️ pic.twitter.com/zQGvgG9Jyp
— Deepika Files (@FilesDeepika) October 25, 2023
ਭਾਵੁਕ ਹੋ ਗਈ ਦੀਪਿਕਾ
ਰਣਵੀਰ ਤੇ ਦੀਪਿਕਾ ਦੇ ਵਿੱਚ ਕਈ ਧਿਆਨ ਖਿੱਚਣ ਵਾਲੇ ਪਲ ਹਨ ਪਰ ਮਹਿੰਦੀ ਸਮਾਰੋਹ ਵਿੱਚ ਇੱਕ ਖੂਬਸੂਰਤ ਪਲ ਵੀ ਦੇਖਣ ਨੂੰ ਮਿਲਿਆ। ਸਮਾਰੋਹ ‘ਚ ਰਣਵੀਰ ਨੇ ਡਾਂਸ ਕੀਤਾ। ਇਸ ਨਾਲ ਹੀ ਮਹਿੰਦੀ ਫੰਕਸ਼ਨ ‘ਚ ਭਾਵੁਕ ਦੀਪਿਕਾ ਵੀ ਹੰਝੂ ਪੂੰਝਦੀ ਨਜ਼ਰ ਆਈ।


