ਇੰਟਰਟੇਨਮੈਂਟ ਡੈਸਕ, ਨਵੀਂ ਦਿੱਲੀ : ‘ਸੋਲਜਰ’, ‘ਬਰਸਾਤ’, ‘ਅਪਨੇ’ ਤੇ ‘ਜਾਨਵਰ’ ਵਰਗੀਆਂ ਫਿਲਮਾਂ ਕਰਕੇ ਸਿਨੇਮਾ ‘ਚ ਆਪਣੀ ਪਛਾਣ ਬਣਾਉਣ ਵਾਲੇ ਅਭਿਨੇਤਾ ਬੌਬੀ ਦਿਓਲ ਅੱਜ (27 ਜਨਵਰੀ) 55 ਸਾਲ ਦੇ ਹੋ ਗਏ ਹਨ। ਪ੍ਰਸ਼ੰਸਕ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸੋਸ਼ਲ ਮੀਡੀਆ ‘ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਭਰਾ ਸੰਨੀ ਦਿਓਲ ਅਤੇ ਭੈਣ ਈਸ਼ਾ ਦਿਓਲ ਨੇ ਵੀ ਬੌਬੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸੰਨੀ ਦਿਓਲ ਨੇ ਆਪਣੇ ਛੋਟੇ ਭਰਾ ਨੂੰ ਲਗਾਇਆ ਗਲੇ

‘ਗਦਰ’ ਦੇ ਤਾਰਾ ਸਿੰਘ ਉਰਫ਼ ਸੰਨੀ ਦਿਓਲ ਨੇ ਸੋਸ਼ਲ ਮੀਡੀਆ ‘ਤੇ ਭਰਾ ਬੌਬੀ ਦਿਓਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੰਨੀ ਨੇ ਆਪਣੇ ਛੋਟੇ ਭਰਾ ਨਾਲ ਪਿਆਰ ਭਰੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਸੰਨੀ ਅਤੇ ਬੌਬੀ ਦੇ ਪਿਆਰ ਦਾ ਖੁਲਾਸਾ ਕਰ ਰਹੀ ਹੈ। ਦੋਵੇਂ ਇੱਕ ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਬਾਕੀ ਤਸਵੀਰਾਂ ‘ਚ ਦਿਓਲ ਭਰਾਵਾਂ ਨੇ ਕੈਮਰੇ ਲਈ ਇਕੱਠੇ ਪੋਜ਼ ਦਿੱਤੇ ਹਨ।

ਫੋਟੋਆਂ ਦੇ ਨਾਲ, ਸੰਨੀ ਦਿਓਲ ਨੇ ਇੱਕ ਪਿਆਰੇ ਕੈਪਸ਼ਨ ਦੇ ਨਾਲ ਆਪਣੇ ਛੋਟੇ ਭਰਾ ਬੌਬੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਤਸਵੀਰ ਦੇ ਨਾਲ ਸੰਨੀ ਨੇ ਲਿਖਿਆ, ”ਹੈਪੀ ਬਰਥਡੇ ਮਾਈ ਲਾਰਡ ਬੌਬੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਮਾਈ ਲਾਈਫ ਵੀ ਲਿਖਿਆ ਹੈ। ਫੈਨਜ਼ ਦੋਵਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਈਸ਼ਾ ਦਿਓਲ ਨੂੰ ਭਰਾ ਬੌਬੀ ‘ਤੇ ਹੈ ਮਾਣ

ਈਸ਼ਾ ਦਿਓਲ ਨੇ ਇੰਸਟਾਗ੍ਰਾਮ ਸਟੋਰੀ ‘ਤੇ ਭਰਾ ਬੌਬੀ ਦਿਓਲ ਦੀ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਬੌਬੀ ਖੁੱਲ੍ਹੀ ਕਮੀਜ਼ ‘ਚ ਆਪਣੀ ਸ਼ਾਨਦਾਰ ਬਾਡੀ ਦਾ ਜਲਵਾ ਦਿਖਾ ਰਿਹਾ ਹੈ। ਤਸਵੀਰ ਦੇ ਨਾਲ ਈਸ਼ਾ ਨੇ ਕੈਪਸ਼ਨ ‘ਚ ਲਿਖਿਆ, “ਜਨਮਦਿਨ ਮੁਬਾਰਕ ਹੋ ਭਰਾ। ਤੁਹਾਡੇ ‘ਤੇ ਬਹੁਤ ਮਾਣ ਹੈ।” ਨਜ਼ਰਬੱਟੂ, ਹਾਰਟ ਤੇ ਸਮਾਈਲੀ ਦੇ ਨਾਲ ਈਸ਼ਾ ਨੇ ਭਰਾ ਬੌਬੀ ਨੂੰ ਵੀ ਟੈਗ ਕੀਤਾ ਹੈ।

ਬੌਬੀ ਦਿਓਲ ਦੀਆਂ ਆਉਣ ਵਾਲੀਆਂ ਫਿਲਮਾਂ

‘ਐਨੀਮਲ’ ‘ਚ ਅਬਰਾਰ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕਰਨ ਵਾਲਾ ਬੌਬੀ ਜਲਦ ਹੀ ‘ਕੰਗੂਵਾ’ ਅਤੇ ‘ਹਰੀ ਹਾਰਾ ਵੀਰਾ ਮੱਲੂ’ ਫਿਲਮਾਂ ‘ਚ ਨਜ਼ਰ ਆਵੇਗਾ। ਦੋਵੇਂ ਫਿਲਮਾਂ ਇਸ ਸਾਲ ਅਪ੍ਰੈਲ ‘ਚ ਰਿਲੀਜ਼ ਹੋ ਰਹੀਆਂ ਹਨ। ‘ਕੰਗੂਵਾ’ 14 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਅਤੇ ‘ਹਰੀ ਹਰ ਵੀਰਾ ਮੱਲੂ’ 24 ਅਪ੍ਰੈਲ, 2024 ਨੂੰ ਰਿਲੀਜ਼ ਹੋਵੇਗੀ।