Asian Games 2023 : ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜੋਤੀ ਸੁਰੇਖਾ ਵੇਨਮ ਨੇ ਮਹਿਲਾ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ‘ਚ ਗੋਲਡ ਮੈਡਲ ਜਿੱਤਿਆ ਹੈ। ਉਸਨੇ ਆਖ਼ਰੀ ਦੌਰ ‘ਚ ਦੱਖਣੀ ਕੋਰੀਆ ਦੀ ਤੀਰਅੰਦਾਜ਼ ਸੋ ਚੇਵੋਨ ਨੂੰ 149-145 ਨਾਲ ਹਰਾਇਆ। ਇਸ ਦੇ ਨਾਲ ਹੀ ਜੋਤੀ ਨੇ ਮੈਡਲਾਂ ਦੀ ਹੈਟ੍ਰਿਕ ਵੀ ਲਗਾਈ ਕਿਉਂਕਿ ਇਸ ਤੋਂ ਪਹਿਲਾਂ ਉਹ ਮਹਿਲਾ ਤੇ ਮਿਕਸਡ ਡਬਲ ਈਵੈਂਟਸ ‘ਚ ਗੋਲਡ ਮੈਡਲ ਜਿੱਤ ਚੁੱਕੀ ਹੈ।
Team India continues their impressive performance in Hangzhou as Vennam Jyothi Surekha defeated So Chaewon from Team Republic of Korea in Archery, Compound Women’s Individual event to get today’s first medal at Hangzhou Asian Games.
Congratulations!#Hangzhou #AsianGames… pic.twitter.com/okzeZblU58
— 19th Asian Games Hangzhou 2022 Official (@19thAGofficial) October 7, 2023
ਤੀਰਅੰਦਾਜ਼ੀ ‘ਚ ਲਹਿਰਾਇਆ ਭਾਰਤ ਦਾ ਝੰਡਾ
ਜੋਤੀ ਸੁਰੇਖਾ ਦਾ ਇਹ ਮੈਡਲ ਇਨ੍ਹਾਂ ਏਸ਼ਿਆਈ ਖੇਡਾਂ ‘ਚ ਤੀਰਅੰਦਾਜ਼ੀ ‘ਚ ਭਾਰਤ ਦਾ 7ਵਾਂ ਮੈਡਲ ਹੈ। ਕਈ ਹੋਰ ਭਾਰਤੀ ਖਿਡਾਰੀਆਂ ਨੇ ਵੀ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਏਸ਼ਿਆਈ ਖੇਡਾਂ ਦੇ ਇਤਿਹਾਸ ‘ਚ ਇਸ ਵਾਰ ਭਾਰਤ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਹੈ।


