Ad-Time-For-Vacation.png

ਟਰੰਪ ਨਾਲ ਮੁਲਾਕਾਤ ਦੌਰਾਨ ‘ਮਾਲਾ’ ਫੇਰਦਿਆਂ ਦੀ ਇਮਰਾਨ ਦੀ ਤਸਵੀਰ ਹੋਈ ਵਾਇਰਲ

ਭਾਰਤੀ ਸਮੇਂ ਮੁਤਾਬਕ ਸੋਮਵਾਰ ਰਾਤ ਕਰੀਬ 10:30 ਵਜੇ ਟਰੰਪ ਤੇ ਇਮਰਾਨ ਖਾਨ ਦੀ ਮੁਲਾਕਾਤ ਹੋਈ। ਇਸ ਤੋਂ ਬਾਅਦ ਕਾਨਫਰੰਸ ‘ਚ ਦੋ ਵਾਰ ਪਾਕਿਸਤਾਨ ਦਾ ਮਜ਼ਾਕ ਬਣਿਆ। ਪਹਿਲਾ ਮੌਕਾ ਉਦੋਂ ਆਇਆ ਜਦੋਂ ਇਮਰਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਹਰ ਪਾਸਿਓਂ ਮੁਸ਼ਕਲਾਂ ਨਾਲ ਘਿਰੇ ਹੋਏ ਹਨ। ਇਮਰਾਨ ਕਹਿ ਰਹੇ ਸਨ ਕਿ ਉਨ੍ਹਾਂ ਦੇ ਤਿੰਨ ਗੁਆਂਢੀ ਹਨ। ਇਕ ਪਾਸੇ ਅਫਗਾਨਿਸਤਾਨ, ਦੂਜੇ ਪਾਸੇ ਭਾਰਤ ਤੇ ਤੀਜੇ ਪਾਸੇ ਇਰਾਨ, ਜਿਸ ਦਾ ਅਮਰੀਕਾ ਨਾਲ ਤਣਾਅ ਚੱਲ ਰਿਹਾ ਹੈ। ਇਮਰਾਨ ਨੇ ਜਿਵੇਂ ਹੀ ਭਾਰਤ ਦਾ ਨਾਂ ਲਿਆ ਤਾਂ ਟਰੰਪ ਅਚਾਨਕ ਬੋਲ ਪਏ ‘ਭਾਰਤ ਇਕ ਚੰਗਾ ਗੁਆਂਢੀ ਹੈ।’ ਇਹ ਸੁਣ ਕੇ ਉਥੇ ਮੌਜੂਦ ਲੋਕ ਹੱਸ ਪਏ।

ਇਸ ਤੋਂ ਬਾਅਦ ਇਕ ਪਾਕਿਸਤਾਨੀ ਪੱਤਰਕਾਰ ਨੇ ਪੁੱਛਿਆ ਕਿ ਕਸ਼ਮੀਰ ‘ਚ ਬੀਤੇ ਕਰੀਬ 50 ਦਿਨ ਤੋਂ ਕਰਫਿਊ ਜਿਹੀ ਸਥਿਤੀ ਹੈ। ਇੰਟਰਨੈੱਟ ਬੰਦ ਹੈ। ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਇਸ ‘ਤੇ ਤੁਸੀਂ ਕੀ ਕਹੋਗੇ। ਟਰੰਪ ਨੇ ਪੱਤਰਕਾਰ ਦਾ ਜਵਾਬ ਦੇਣ ਦੀ ਬਜਾਏ ਇਮਰਾਨ ਖਾਨ ਤੋਂ ਪੁੱਛਿਆ ਕਿ ਉਹ ਅਜਿਹਾ ਪੱਤਰਕਾਰ ਲਿਆਉਂਦੇ ਕਿਥੋਂ ਹਨ। ਇਸ ਦੌਰਾਨ ਵੀ ਪੂਰੇ ਕਾਨਫਰੰਸ ਹਾਲ ‘ਚ ਹਾਸਾ ਗੂੰਜ ਗਿਆ।

ਟਰੰਪ ਦੇ ਕਰੀਬੀ ਦੱਸਦੇ ਹਨ ਕਿ ਰਾਸ਼ਟਰਪਤੀ ਨੇ ਦੋ ਦਿਨ ‘ਚ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕੀਤੀ ਪਰ ਦੋਵਾਂ ਮੌਕਿਆਂ ਦੌਰਾਨ ਮਾਹੌਲ ਬਿਲਕੁੱਲ ਵੱਖਰਾ ਸੀ। ਹਾਓਡੀ ਮੋਦੀ ਇਵੈਂਟ ਦੌਰਾਨ ਜਸ਼ਨ ਤੇ ਉਤਸ਼ਾਹ ਸੀ ਤਾਂ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਉਦਾਸੀ ਦਾ ਮਾਹੌਲ ਦੇਖਿਆ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.