ਨਵੀਂ ਦਿੱਲੀ:-ਅਮਰੀਕੀ ਵਿਚਾਰਸ਼ੀਲ ਸੰਸਥਾ ‘ਪੀਓ’ ਦੇ ਸਰਵੇਖਣ ਮੁਤਾਬਕ 10 ਭਾਰਤੀਆਂ ਵਿੱਚੋਂ ਤਕਰੀਬਨ ਨੌਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿੱਚ ਰਾਇ ਰੱਖਦੇ ਹਨ ਅਤੇ ਦੋ ਤਿਹਾਈ ਲੋਕ ਉਨ੍ਹਾਂ ਵੱਲੋਂ ਦੇਸ਼ ਨੂੰ ਦਿੱਤੀ ਸੇਧ ਨਾਲ ਸੰਤੁਸ਼ਟ ਹਨ। ਇਸ ਸਰਵੇਖਣ ਦੇ ਘੇਰੇ ਵਿੱਚ ਆਏ 2464 ਲੋਕਾਂ ਵਿੱਚੋਂ 88 ਫੀਸਦੀ ਮੋਦੀ ਦੇ ਪੱਖ ਵਿੱਚ ਹਨ, ਜਦੋਂ ਕਿ 2015 ਵਿੱਚ ਉਨ੍ਹਾਂ ਦੇ ਹੱਕ ਵਿੱਚ ਖੜ੍ਹਨ ਵਾਲਿਆਂ ਦੀ ਗਿਣਤੀ 87 ਫੀਸਦੀ ਸੀ। ਸ੍ਰੀ ਮੋਦੀ ਨੂੰ ਕਾਂਗਰਸੀ ਆਗੂਆਂ ਸੋਨੀਆ ਗਾਂਧੀ ਨਾਲੋਂ 31 ਫੀਸਦੀ ਅਤੇ ਰਾਹੁਲ ਗਾਂਧੀ ਨਾਲੋਂ 30 ਫੀਸਦੀ ਵੱਧ ਲੋਕ ਪਸੰਦ ਕਰਦੇ ਹਨ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਸਰਵੇਖਣ ਬਾਰੇ ਵੀਰਵਾਰ ਨੂੰ ਧਿਆਨ ਖਿੱਚਿਆ। ਇਸ ਸਾਲ 21 ਫਰਵਰੀ ਤੋਂ 10 ਮਾਰਚ ਤੱਕ ਕੀਤੇ ਇਸ ਸਰਵੇਖਣ ਮੁਤਾਬਕ 2015 ਤੋਂ ਬਾਅਦ ਵੀ ਮੋਦੀ ਦੀ ਪ੍ਰਸਿੱਧੀ ਵਿੱਚ ਦੇਸ਼ ਦੇ ਉੱਤਰੀ ਇਲਾਕੇ ਵਿੱਚ ਕੋਈ ਕਮੀ ਨਹੀਂ ਆਈ, ਜਦੋਂ ਕਿ ਪੱਛਮ ਤੇ ਦੱਖਣ ਵਿੱਚ ਮਕਬੂਲੀਅਤ ਵਧੀ ਹੈ ਤੇ ਪੂਰਬ ਵਿੱਚ ਥੋੜ੍ਹਾ ਨੁਕਸਾਨ ਹੋਇਆ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

