Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਦੇ ਜ਼ਹਿਰੀਲੇ ਪਾਣੀ ਨੇ ਰਾਜਸਥਾਨ ‘ਚ ਮਚਾਈ ਹਾਹਾਕਾਰ

By uscreative Published 2 min read

ਜੈਪੁਰ: ਚੱਢਾ ਖੰਡ ਮਿਲ ਦਾ ਜ਼ਹਿਰੀਲਾ ਸੀਰਾ ਮਿਲਿਆ ਪਾਣੀ ਰਾਜਸਥਾਨ ਪਹੁੰਚ ਗਿਆ ਹੈ। ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ ਵੇਖ ਲੋਕਾਂ ਵਿੱਚ ਦਹਿਸ਼ਤ ਹੈ। ਇੱਥੇ ਕਈ ਇਲਾਕੇ ਪੀਣ ਵਾਲੇ ਪਾਣੀ ਲਈ ਨਹਿਰ ‘ਤੇ ਹੀ ਨਿਰਭਰ ਹਨ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ।

ਸ੍ਰੀਗੰਗਾਨਗਰ ਦੇ ਜਨ ਸਿਹਤ ਤੇ ਇੰਜਨੀਅਰਿੰਗ ਵਿਭਾਗ (ਪੀਐਚਈਡੀ) ਦੇ ਸੁਪਰਡੈਂਟ ਇੰਜਨੀਅਰ ਵਿਨੋਦ ਜੈਨ ਨੇ ਦੱਸਿਆ ਕਿ ਨਹਿਰ ਦਾ ਪਾਣੀ ਕਾਲਾ ਤੇ ਲਾਲ ਰੰਗ ਦਾ ਹੋ ਗਿਆ ਹੈ। ਇਸ ਵਿੱਚੋਂ ਬਦਬੂ ਆਉਂਦੀ ਹੈ। ਪਾਣੀ ’ਚ ਮਰੀਆਂ ਮੱਛੀਆਂ ਤੇ ਸੱਪ ਦਿਖਾਈ ਦਿੱਤੇ ਹਨ ਜਿਸ ਕਾਰਨ ਸਟੋਰੇਜ ਟੈਂਕ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਪੀਣ ਵਾਲੇ ਪਾਣੀ ਨੂੰ ਸਟੋਰ ਕੀਤਾ ਹੋਇਆ ਹੈ ਤੇ ਅਗਲੇ ਕੁਝ ਦਿਨ ਇਹ ਪਾਣੀ ਸਪਲਾਈ ਕੀਤਾ ਜਾਵੇਗਾ। ਪਾਣੀ ਦੇ ਨਮੂਨੇ ਲਏ ਗਏ ਹਨ।

ਸ੍ਰੀਗੰਗਾਨਜਗਰ ਜ਼ਿਲ੍ਹੇ ਦੀ ਰੋਜ਼ਾਨਾ ਪਾਣੀ ਦੀ ਸਪਲਾਈ 50 ਹਜ਼ਾਰ ਕਿਲੋ ਲਿਟਰ ਹੈ। ਪੀਐਚਈਡੀ ਦੇ ਵਧੀਕ ਚੀਫ਼ ਇੰਜਨੀਅਰ ਬੀ ਕ੍ਰਿਸ਼ਨਨ ਨੇ ਦੱਸਿਆ ਕਿ ਬੀਕਾਨੇਰ ਵਿੱਚ ਵੀ ਹਾਲ ਦੀ ਘੜੀ ਨਹਿਰ ਵਿੱਚੋਂ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਪੀਐਚਈਡੀ ਦੇ ਸੁਪਰਡੈਂਟ ਇੰਜਨੀਅਰ ਅਮਰ ਚੰਦ ਗਹਿਲੋਤ ਨੇ ਕਿਹਾ ਕਿ ਪਾਣੀ ਦੇ ਨਮੂਨੇ ਲਏ ਗਏ ਹਨ ਜੋ ਸਥਾਨਕ ਪੱਧਰ ਤੇ ਕੌਮੀ ਪ੍ਰਦੂਸ਼ਣ ਕਟਰੋਲ ਬੋਰਡ ਜੈਪੁਰ ਨੂੰ ਜਾਂਚ ਲਈ ਭੇਜੇ ਗਏ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp