ਪ੍ਰਦੀਪ ਭਨੋਟ, ਹੁਸ਼ਿਆਰਪੁਰ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜ. ਸੰਜੀਵ ਗੌਤਮ ਨੇ ਪ੍ਰਰਾਇਮਰੀ ਅਧਿਆਪਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ 43 ਪ੍ਰਰਾਇਮਰੀ ਅਧਿਆਪਕਾਂ ਨੂੰ ਮੁੱਖ ਅਧਿਆਪਕ ਬਣਨ ਲਈ ਤਰੱਕੀ ਪੱਤਰ ਸੌਂਪੇ। ਇਸ ਦੌਰਾਨ ਉੁਨਾਂ੍ਹ ਕਿਹਾ ਕਿ ਇਹ ਹਰ ਅਧਿਆਪਕ ਦੀ ਇੱਛਾ ਹੁੰਦੀ ਹੈ ਕਿ ਆਪਣੀ ਨੌਕਰੀ ਦੌਰਾਨ ਪੋਸਟ ਸਵੀਕਾਰ ਕਰੋ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਅਧਿਆਪਕਾਂ ਨੂੰ ਹੈੱਡ ਟੀਚਰ ਵਜੋਂ ਪਦਉੱਨਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਅਤੇ ਜਿਵੇਂ ਹੀ ਵਿਭਾਗ ਦੇ ਹੁਕਮ ਆਏ ਤਾਂ ਉਨ੍ਹਾਂ ਨੂੰ ਤਰੱਕੀ ਦੇਣ ਵਿਚ ਦੇਰੀ ਨਹੀਂ ਕੀਤੀ। ਉਨ੍ਹਾਂ ਨੇ ਪਦਉੱਨਤ ਹੋਏ ਮੁੱਖ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਕੰਮ ਵੀ ਤਨਦੇਹੀ ਨਾਲ ਕਰਨ। ਬੱਚਿਆਂ ਨੂੰ ਨਿਯਮਤ ਤੌਰ ‘ਤੇ ਸਕੂਲ ਆਉਣ ਤੇ ਉਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਦਾ ਖੁਦ ਖਿਆਲ ਰੱਖਣ। ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਕਿਸੇ ਵੀ ਤਰ੍ਹਾਂ ਸਕੂਲ ਦੀ ਨੁਹਾਰ ਬਦਲ ਸਕਦਾ ਹੈ। ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਕੂਲਾਂ ਵਿਚ ਸਿੱਖਿਆ ਨਾਲ ਸਬੰਧਤ ਮੁਕੰਮਲ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਨਵੇਂ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ। ਇਸ ਮੌਕੇ ਪਦਉੱਨਤ ਹੋਏ ਮੁੱਖ ਅਧਿਆਪਕਾ ਨੇ ਕਿਹਾ ਕਿ ਉਹ ਤਰੱਕੀ ਪ੍ਰਰਾਪਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਅਮਨਿੰਦਰ ਿਢੱਲੋਂ, ਚਰਨਜੀਤ, ਜਸਵਿੰਦਰ ਬਾਂਸਲ, ਸੁਰਤੀ ਲਾਲ, ਰਾਜਕੁਮਾਰ ਆਦਿ ਵੀ ਹਾਜ਼ਰ ਸਨ।