Skip to content
Tuesday, October 6, 2026 15°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

3 ਹੋਰ ਕਿਸਾਨਾਂ ਵਲੋਂ ਖੁਦਕੁਸ਼ੀ

By Admin Published 2 min read

ਪੱਟੀ/ਅਬੋਹਰ/ਫ਼ਿਰੋਜ਼ਪੁਰ, (ਅਵਤਾਰ ਸਿੰਘ ਖਹਿਰਾ, ਸੁਖਜਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸੰਧੂ)- ਕਰਜ਼ੇ ਤੋਂ ਪਰੇਸ਼ਾਨ 3 ਹੋਰ ਕਿਸਾਨਾਂ ਵਲੋਂ ਖੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਹਿਲਾ ਮਾਮਲੇ ‘ਚ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਭਉਵਾਲ ਵਿਖੇ ਬੈਂਕ ਦੇ ਕਰਜ਼ੇ ਤੋ ਦੁਖੀ ਹੋ ਕੇ ਇਕ ਕਿਸਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਕਿ ਦੂਜੇ ਮਾਮਲੇ ‘ਚ ਹਲਕਾ ਬੱਲੂਆਣਾ ਦੇ ਪਿੰਡ ਕੇਰਾ ਖੇੜਾ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਹੋ ਕੇ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕੀਤੀ ਹੈ। ਇਸੇ ਤਰ੍ਹਾਂ ਤੀਜਾ ਮਾਮਲਾ ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਪਿੰਡ ਇੱਟਾਂ ਵਾਲੀ ਦਾ ਹੈ, ਜਿੱਥੇ ਕਿਸਾਨ ਹਰਜਿੰਦਰ ਸਿੰਘ (50) ਪੁੱਤਰ ਚੰਦ ਸਿੰਘ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਭਉਵਾਲ ਦੇ ਮਿ੍ਤਕ ਕਿਸਾਨ ਦੇ ਭਰਾ ਸੁਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਰਣਜੀਤ ਸਿੰਘ (36) ਨੇ ਬੈਂਕ ਤੋ ਕਰੀਬ 25 ਲੱਖ ਰੁਪਏ ਕਰਜ਼ ਲਿਆ ਹੋਇਆ ਸੀ ਅਤੇ 8 ਕਿੱਲੇ ਜ਼ਮੀਨ ਵਿਚ ਖੇਤੀਬਾੜੀ ਕਰਦਾ ਸੀ। ਪਿਛਲੇ 5-6 ਦਿਨਾਂ ਤੋ ਰੋਜ਼ਾਨਾ ਬੈਂਕ ਦੇ ਅਧਿਕਾਰੀ ਸਾਡੇ ਘਰ ਆ ਰਹੇ ਸਨ ਅਤੇ ਕਰਜ਼ਾ ਵਾਪਸ ਮੋੜਨ ਦੀ ਗੱਲ ਕਰ ਰਹੇ ਸਨ। ਜਿਸ ਕਰਕੇ ਮੇਰਾ ਭਰਾ ਡਿਪਰੈਸ਼ਨ ‘ਚ ਰਹਿੰਦਾ ਸੀ ਅਤੇ ਤੜਕਸਾਰ ਉਸ ਨੇ ਘਰ ਵਿਚ ਪੱਖੇ ਨਾਲ ਰੱਸਾ ਬੰਨ ਕੇ ਆਤਮ ਹੱਤਿਆ ਕਰ ਲਈ। ਮਿ੍ਤਕ ਆਪਣੇ ਪਿਛੇ ਪਤਨੀ, ਇਕ ਲੜਕਾ ਅਤੇ ਲੜਕੀ ਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ। ਦੂਜੇ ਮਾਮਲੇ ‘ਚ ਜਾਣਕਾਰੀ ਅਨੁਸਾਰ ਪ੍ਰਵੀਨ ਭਗਤ (25 ਸਾਲ) ਪੁੱਤਰ ਬਨ੍ਹਵਾਰੀ ਲਾਲ ਵਾਸੀ ਕੇਰਾ ਖੇੜਾ ਠੇਕੇ ‘ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਇਸ ਤੋਂ ਇਲਾਵਾ ਪਿੰਡ ‘ਚ ਟ੍ਰੈਕਟਰ ਨਾਲ ਕਿਰਾਏ ਦਾ ਕੰਮ ਕਰਦਾ ਸੀ। ਉਸ ਦੇ ਸਿਰ ਕਰੀਬ 6-7 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਉਤਰਿਆ ਨਹੀਂ ਤੇ ਟ੍ਰੈਕਟਰ ਵੀ ਕੰਪਨੀ ਵਾਲੇ ਲੈ ਗਏ ਸਨ। ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਪ੍ਰਵੀਨ ਭਗਤ ਨੇ ਪਿੰਡ ਨੇੜੇ ਹੀ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ। ਤੀਜੇ ਮਾਮਲੇ ‘ਚ ਕਿਸਾਨ ਹਰਜਿੰਦਰ ਸਿੰਘ ਉੱਪਰ ਓਰੀਐਾਟਲ ਬੈਂਕ, ਆੜ੍ਹਤੀਆਂ ਆਦਿ ਦਾ 8 ਤੋਂ 10 ਲੱਖ ਦਾ ਕਰਜ਼ ਚੜ੍ਹਿਆ ਹੋਇਆ ਸੀ, ਜਿਸ ਨੂੰ ਲੈ ਕੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰ ਵਾਲੇ ਅੱਜ ਜਦੋਂ ਗੁਰਦੁਆਰਾ ਸਾਹਿਬ ਗਏ ਹੋਏ ਸਨ ਤਾਂ ਕਿਸਾਨ ਹਰਜਿੰਦਰ ਸਿੰਘ ਨੇ ਘਰ ‘ਚ ਇਕੱਲਿਆਂ ਹੋਣ ਸਮੇਂ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp