Skip to content
Friday, October 30, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

11 ਸਾਲਾ ਬੱਚੀ ਨਾਲ 17 ਜਣਿਆ ਨੇ ਕੀਤਾ ਜ਼ਬਰ ਜਿਨਾਹ, ਮੁਲਜ਼ਮਾਂ ਦੀ ਅਦਾਲਤ ਚ ਕੁੱਟਮਾਰ

By Admin Published 3 min read

ਚੇਨਈ:-11 ਸਾਲ ਦੀ ਬੱਚੀ ਨਾਲ 17 ਵਿਅਕਤੀਆਂ ਵੱਲੋਂ ਕਈ ਹਫ਼ਤਿਆਂ ਤੱਕ ਜ਼ਬਰ-ਜਿਨਾਹ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ।
ਤਮਿਲਨਾਡੂ ਦੇ ਸ਼ਹਿਰ ਚੱਨੇਈ ਵਿਚ ਵਾਪਰੀ ਇਸ ਵਾਰਦਾਤ ਵਿਚ ਪੀੜ੍ਹਤ ਬੱਚੀ ਨੂੰ ਇੱਕ ਖਾਲੀ ਅਪਾਰਮੈਂਟ ਕੰਪਲੈਕਸ ਵਿਚ ਹਵਸ ਦਾ ਸ਼ਿਕਾਰ ਬਣਾਇਆ ਗਿਆ।
ਇਸ ਮਾਮਲੇ ਦੀ ਦਿਲ ਕੰਬਾਊ ਗੱਲ ਇਹ ਹੈ ਕਿ ਬੱਚੀ ਨਾਲ 17 ਬੰਦਿਆਂ ਨੇ ਬਲਾਤਕਾਰ ਕੀਤਾ।ਮੁਲਜ਼ਮਾਂ ਵਿਚ ਅਪਾਰਮੈਂਟ ਦੇ ਸੁਰੱਖਿਆ ਗਾਰਡ, ਇਲੈਟ੍ਰੀਸ਼ਨ ਅਤੇ ਪਲੰਬਰ ਵੀ ਸ਼ਾਮਲ ਹੈ।
ਮੰਗਲਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜਦੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਦਾਲਤੀ ਕੰਪਲੈਕਸ ਵਿਚ ਵਕੀਲਾਂ ਅਤੇ ਵਕਾਲਤ ਦੇ ਵਿਦਿਆਰਥੀਆਂ ਨੇ ਮੁਲਜ਼ਮਾਂ ਉੱਤੇ ਹਮਲਾ ਕਰ ਦਿੱਤਾ।
ਪੁਲਿਸ ਦੇ ਦਖ਼ਲ ਕਾਰਨ ਇਹ ਦੋਸ਼ੀ ਤਾਂ ਬਚ ਗਏ ਪਰ ਇਸ ਨੇ ਵਾਰਦਾਤ ਨੂੰ ਲੈਕੇ ਸਥਾਨਕ ਲੋਕਾਂ ਦੇ ਗੁੱਸੇ ਨੂੰ ਸਪੱਸ਼ਟ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਦਰਾਸ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਾਨਾ ਕ੍ਰਿਸ਼ਨਾ ਨੇ ਕਿਹਾ ਕਿ ਕੋਈ ਵੀ ਵਕੀਲ ਮੁਲਜ਼ਮਾਂ ਦੀ ਪੈਰਵੀ ਲਈ ਅਦਲਾਤ ਵਿਚ ਪੇਸ਼ ਨਹੀਂ ਹੋਵੇਗਾ।
ਇਸੇ ਤਰ੍ਹਾਂ ਮੁਫ਼ਤ ਕਾਨੂੰਨੀ ਸਲਾਹ ਕੇਂਦਰ ਨੇ ਵੀ ਸਾਫ਼ ਕੀਤਾ ਹੈ ਕਿ ਪੂਰੇ ਤਮਿਲਨਾਡੂ ਦੇ ਵਕੀਲ ਇਸ ਮਾਮਲੇ ਉੱਤੇ ਇਕਮਤ ਹਨ ਤੇ ਕਈ ਵੀ ਮੁਲਜ਼ਮਾਂ ਦੀ ਪੈਰਵੀ ਨਹੀਂ ਕਰੇਗਾ।
ਪੁਲਿਸ ਮੁਤਾਬਕ ਗੂੰਗੀ ਤੇ ਬਹਿਰੀ ਪੀੜ੍ਹਤ ਬੱਚੀ 300 ਦੇ ਕਰੀਬ ਖਾਲੀ ਫਲੈਟਾਂ ਵਾਲੇ ਕੰਪਲੈਕਸ ਵਿਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਜਿਸ ਨੂੰ ਹਮਲਾਵਾਰਾਂ ਨੇ ਕਥਿਤ ਤੌਰ ਉੱਤੇ ਸਾਫ਼ਟ ਡਰਿੰਕ ਵਿਚ ਨਸ਼ੇ ਦੀ ਦਵਾਈ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ।ਪੁਲਿਸ ਮੁਤਾਬਕ 66 ਸਾਲਾ ਲਿਫ਼ਟ ਆਪਰੇਟਰ ਨੇ ਸਭ ਤੋਂ ਪਹਿਲਾਂ ਬੱਚੀ ਨੂੰ ਉਦੋਂ ਸ਼ਿਕਾਰ ਬਣਾਇਆ ਜਦੋਂ ਉਹ ਸਕੂਲ ਤੋਂ ਆਉਣ ਉਪਰੰਤ ਕੰਪਲੈਕਸ ਵਿਚ ਸਾਇਕਲ ਚਲਾ ਰਹੀ ਸੀ।ਪੁਲਿਸ ਮੁਤਾਬਕ ਇਸ ਤੋਂ ਬਆਦ ਇੱਕ ਤੇ ਇੱਕ ਵਿਅਕਤੀ ਨੇ ਬੱਚੀ ਦਾ ਜਿਨਸੀ ਸੋਸ਼ਣ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਉਸ ਨਾਲ ਬਲੈਕਮੇਲਿੰਗ ਰਾਹੀ ਜ਼ਬਰ-ਜਿਨਾਹ ਕਰਦੇ ਰਹੇ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬੱਚੀ ਨੂੰ ਪੂਰੇ ਕੰਪਲੈਕਸ ਵਿਚ ਘੁੰਮਾਉਂਦੇ ਰਹੇ, ਕਦੇ ਬੇਸਮੈਂਟ ਵਿਚ, ਕਦੇ ਛੱਤ ਉੱਤੇ, ਕਦੇ ਜਿਮ ਤੇ ਕਦੇ ਪਬਲਿਕ ਰੈਸਟ ਰੂਮ ਵਿਚ।ਜਦੋਂ ਇਸ ਬੱਚੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਸ ਨੇ ਆਪਣੇ ਨਾਲ ਵਾਪਰ ਰਹੀ ਜ਼ੁਲਮ ਦੀ ਕਹਾਣੀ ਆਪਣੀ ਭੈਣ ਨੂੰ ਦੱਸੀ। ਜਿਸ ਨੇ ਇਸ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਦਿੱਤੀ।
ਐਤਵਾਰ ਨੂੰ ਪਰਿਵਾਰ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਆਰੰਭੀ।ਚੱਨੇਈ ਵਿਚ ਵਾਪਰੀ ਇਹ ਵਾਰਦਾਤ ਇਸੇ ਸਾਲ ਜਨਵਰੀ ਮਹੀਨੇ ਵਿਚ ਜੰਮੂ ਤੇ ਕਸ਼ਮੀਰ ਦੇ ਕਠੂਆ ਵਿਚ 8 ਸਾਲਾ ਬੱਚੀ ਨਾਲ ਵਾਪਰੀ ਘਟਨਾ ਵਰਗੀ ਹੈ।ਉਸ ਕੁੜੀ ਨੂੰ ਮੰਦਰ ਕੰਪਲੈਕਸ ਵਿਚ ਨਸ਼ਾ ਦੇ ਕੇ ਬਲਾਤਕਾਰ ਕੀਤਾ ਗਿਆ ਅਤੇ ਬਾਅਦ ਵਿਚ ਉਸਦਾ ਕਤਲ ਕਰ ਦਿੱਤਾ ਗਿਆ ਸੀ।ਇਸ ਤੋਂ ਬਾਅਦ 12 ਸਾਲ ਦੇ ਬਲਾਤਕਾਰੀ ਨੂੰ ਵੀ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ । ਅਜੇ ਮਹੀਨਾ ਪਹਿਲਾ ਹੀ ਚੱਨੇਈ ਵਿਚ ਇੱਕ 99 ਸਾਲਾ ਪ੍ਰਿੰਸੀਪਲ ਨੂੰ 10 ਸਾਲ ਦੀ ਬੱਚੀ ਨਾਲ ਬਲਾਤਾਕਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp