Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

107 ਸਾਲ ਦੀ ਬੇਬੇ ਨੇ ਦੱਸੇ ਤੰਦਰੁਸਤੀ ਦੇ ਰਾਜ

By Admin Published 2 min read

ਵੈਨਕੂਵਰ ( ਬਲਵਿੰਦਰ ਸਿੰਘ ਸਰਾਂ ਢੁੱਡੀਕੇ ) ਸਾਦਾ ਰਹਿਣੀ ਬਹਿਣੀ ਅਤੇ ਸਧਾਰਨ ਖੁਰਾਕ ਕਿਵੇਂ ਮਨੁੱਖ ਨੂੰ ਲੰਮੀ ਆਰਜ਼ੂ ਬਖਸ਼ਦੀ ਹੈ ਇਸ ਦੀ ਜ਼ਿੰਦਾ ਮਿਸਾਲ ਪੇਸ਼ ਕੀਤੀ ਹੈ ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਰਣੀਆਂ ਦੀ 107 ਸਾਲਾਂ ਦੀ ਉਮਰ ਹੰਢਾ ਚੁੱਕੀ ਬੇਬੇ ਭਗਵਾਨ ਕੌਰ ਨੇ।ਆਪਣੀ ਪੰਜਾਬ ਫੇਰੀ ਮੌਕੇ ਰਣੀਆਂ ਪਿੰਡ ਦੇ ਸ: ਅਰਜਨ ਸਿੰਘ ਗਿੱਲ ਦੀ ਸੁਪਤਨੀ ਬੀਬੀ ਭਗਵਾਨ ਕੌਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬਲਵਿੰਦਰ ਸਰਾਂ ਨੇ ਪਤਾ ਲਗਾਇਆ ਕਿ ਬੇਬੇ ਦੀ ਤੰਦਰੁਸਤੀ ਦਾ ਰਾਜ਼ ਉਸ ਵੱਲੋਂ ਖਾਧੀ ਜਾਣ ਵਾਲੀ ਸਾਦਾ ਪੰਜਾਬੀ ਖੁਰਾਕ ਵਿੱਚ ਪਿਆ ਹੈ। ਬੇਬੇ ਭਗਵਾਨ ਕੌਰ ਸਵੇਰੇ ਢਾਈ ਵਜੇ ਉੱਠ ਕੇ ਰੋਜ਼ਾਨਾ ਨੇਮ ਨਾਲ ਇਸ਼ਨਾਨ ਕਰਦੇ ਹਨ।ਇਸ ਉਪਰੰਤ ਥੋੜ੍ਹਾ ਖਾਣ- ਪੀਣ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਤੇ ਹਰੇਕ ਅਸ਼ਟਪਦੀ ਪੜ੍ਹਕੇ ਗੁਰੂ ਨਾਨਕ ਦੇਵ ਜੀ ਦਾ ਨਾਮ ਧਿਆਉਂਦੇ ਹਨ।ਬੇਬੇ ਭਗਵਾਨ ਕੌਰ ਦਾ ਕਹਿਣਾ ਹੈ ਕਿ ਉਹ 1931 ਵਿੱਚ ਹਾਂਗਕਾਂਗ ਗਏ ਸਨ ਪਰੰਤੂ 1947 ਵਿੱਚ ਹਿੰਦ-ਪਾਕਿ ਵੰਡ ਹੋਣ ਤੋਂ ਪਹਿਲਾਂ ਵਾਪਸ ਪੰਜਾਬ ਆ ਗਏ ਸਨ।ਬੇਬੇ ਭਗਵਾਨ ਕੌਰ ਦਾ ਸਰੀਰ ਪੂਰੀ ਤਰਾਂ ਤੰਦਰੁਸਤ ਹੈ ਉਸਨੂੰ ਕੋਈ ਬਿਮਾਰੀ ਨਹੀਂ ਅਤੇ ਨਾਂ ਹੀ ਉਹ ਕੌਈ ਦਵਾਈ ਲੈਂਦੇ ਹਨ। ਬੇਬੇ ਦੇ ਚਾਰ ਧੀਆਂ-ਪੁੱਤ, ਪੰਜ ਪੋਤਰੇ ਇੱਕ ਪੋਤਰੀ, ਚਾਰ ਪੜੋਤੇ ਅਤੇ ਪੰਜ ਪੜੋਤੀਆਂ ਹਨ।ਬੇਬੇ ਭਗਵਾਨ ਕੌਰ ਸਾਰਾ ਦਿਨ ਆਪਣੇ ਘਰ ਮੰਜੇ ਤੇ ਬੈਠੇ ਰਹਿੰਦੇ ਹਨ ਅਤੇ ਘਰ ਹਰ ਆਉਣ -ਜਾਣ ਵਾਲੇ ਦਾ ਹਾਲ ਚਾਲ ਪੁੱਛਦੇ ਰਹਿੰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp