ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਡੇਵਾਲ ਪੁਲ ਤੋਂ ਮਲੌਦ ਸੜਕ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਵਾਉਣ ਲਈ ਏਈ ਹਰਵਿੰਦਰ ਸਿੰਘ ਮਹਿਦੂਦਾਂ ਦਾ ਸੰਤ ਅਵਤਾਰ ਸਿੰਘ ਵੱਲੋਂ ਦੁਸਹਿਰੇ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ. ਰਣਜੀਤ ਸਿੰਘ ਬਾਬਰਪੁਰ, ਡਾ. ਸਰਬਜੀਤ ਸਾਬੀ, ਏਐੱਸਆਈ ਰਘਵੀਰ ਸਿੰਘ ਤੇ ਉਨ੍ਹਾਂ ਨਾਲ ਫੀਲਡ ਸਟਾਫ ਹਾਜ਼ਰ ਸਨ। ਏਈ ਹਰਵਿੰਦਰ ਸਿੰਘ ਮਹਿਦੂਦਾਂ ਨੇ ਸੰਤ ਅਵਤਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਉਹ ਅੱਗੇ ਤੋਂ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।


