Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਸੁਖਬੀਰ ਬਾਦਲ ਵੱਲੋਂ ਦਿੱਲੀ ਯੂਨੀਵਰਸਿਟੀ ਦਾ ਨਾਂਅ ‘ਵੰਦੇ ਮਾਤਰਮ’ ਰੱਖਣ ਦੀ ਸਲਾਹ

By Admin Published 1 min read

ਚੰਡੀਗੜ੍ਹ: ਦਿੱਲੀ ‘ਚ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ‘ਵੰਦੇ ਮਾਤਰਮ’ ਰੱਖੇ ਜਾਣ ਦੇ ਮਸਲੇ ‘ਤੇ ਸੁਖਬੀਰ ਬਾਦਲ ਦਾ ਸਖ਼ਤ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਜਾਂ ਕਿਸੇ ਹੋਰ ਸੰਸਥਾ ਦਾ ਨਾਂ ‘ਵੰਦੇ ਮਾਤਰਮ’ ਰੱਖ ਸਕਦੇ ਹਨ। ਉਨ੍ਹਾਂ ਕਿਹਾ ਮੈਂ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ।

ਉਨ੍ਹਾਂ ਕਿਹਾ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਬਹੁਤ ਸਤਿਕਾਰਤ ਹਨ ਤੇ ਉਨ੍ਹਾਂ ਨੇ ਆਪਣੀ ਨਿੱਜੀ ਜਾਇਦਾਦ ਦਾਨ ਕਰ ਕੇ ਇਹ ਕਾਲਜ ਬਣਾਇਆ ਸੀ। ਇਹ ਨਿਜੀ ਨਹੀਂ ਟਰੱਸਟ ਦੀ ਜ਼ਮੀਨ ਜਾਇਦਾਦ ਹੈ।ਸੁਖਬੀਰ ਨੇ ਕਿਹਾ ਅਸੀਂ ਵੰਦੇ ਮਾਤਰਮ ਦਾ ਬੇਹੱਦ ਸਤਿਕਾਰ ਕਰਦੇ ਹਾਂ ਪਰ ਸਾਡੇ ਸੰਸਥਾਨ ਨਾਲ ਇਹ ਸਲੀਕਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਵੈਸੇ ਵੀ ਇਤਿਹਾਸਕ ਸੰਸਥਾਨ ਹੈ।ਇੱਕ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਨੂੰ ਆਰਥਿਕਤਾ ਦਾ ਕੁਝ ਵੀ ਪਤਾ ਨਹੀਂ ਹੈ ਤੇ ਉਹ ਐਵੇਂ ਹੀ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਸੀ ਕਿ ਪੈਸੇ ਨਹੀਂ ਹਨ ਤੇ 10 ਸਾਲ ਵਿਕਾਸ ਕੀਤਾ ਤੇ ਇਹ ਹਰ ਰੋਜ਼ ਕਹਿ ਦੇਂਦੇ ਨੇ ਕਿ ਪੈਸੇ ਨਹੀਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp