ਸਾਹਿਤ ਸਭਾ ਸਰ੍ਹੀ ਦੀ ਮਹੀੇਂਵਾਰ ਇਕੱਤਰਤਾ

ਸਰੀ(ਅਮਰੀਕ ਪਲਾਹੀ)ਸਾਹਿਤ ਸਭਾ ਸਰ੍ਹੀ ਦੀ ਮਹੀਨੇਵਾਰ ਇਕੱਤਰਤਾ ਜੂਨ 4, 2017 ਦਿਨ ਐਤਵਾਰ ਨੂੰ ਸਰ੍ਹੀ ਦੇ ਸਾਹਿਤੱਕ ਗਤੀਵਿਧੀਆਂ ਦੇ ਗੜ੍ਹ ”ਪੰਜਾਬ ਭਵਨ ਵਿੱਚ” ਹੋਈ। ਇਸ ਵਿੱਚ ਡਾ: ਸੁਖਦੇਵ ਸਿੰਘ ਸਿਰਸਾ, ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਨੇ ਸ਼ਿਰਕਤ ਕੀਤੀ ਅਤੇ ਆਪਣੇ ਪਿੰਡ ਦੌਧਰ ਦੇ ਸਾਹਿਤਕ ਵਿਰਸੇ ਦੀ ਖ਼ੋਜ ਅਤੇ ਸੰਭਾਲ ਵਾਰੇ ਸੰਖੇਪ ਪਰ ਮਹੱਤਵਪੂਰਨ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਉਹਨਾ ਨੇ ਪੰਜਾਬ ਦੇ ਮਾਹੌਲ, ਸਾਹਿਤ ਅਤੇ ਪੰਜਾਬੀ ਦੇ ਦਰਪੇਸ਼ ਔਕੜਾ ਵਾਰੇ ਵੀ ਆਪਣੇ ਵਿਚਾਰ ਰੱਖੇ। ਟੋਰਾਂਟੋ ਤੋਂ ਆਏ ਮਹਿਮਾਨ ਇਕਬਾਲ ਬਰਾੜ ਜੀ ਆਪਣੇ ਗੀਤਾਂ ਨਾਲ਼ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਪੰਜਾਬ ਭਵਨ ਵਲੋਂ ਦੋਹਾਂ ਹੀ ਮਹਿਮਾਨਾ ਨੂੰ ਸਨਮਾਨਿਤ ਕੀਤਾ ਗਿਆ। ਸਰੀ ਸਾਹਿਤ ਸਭਾ ਵਲੋਂ ਬਲਵੰਤ ਚਿਰਾਗ ਜੀ ਦਾ ਕਾਵਿ ਸੰਗ੍ਰਿਹ ” ਉਧਾਰੇ ਹੰਝੂ “ ਨੂੰ ਲੋਕ ਅਰਪਣ ਕੀਤਾ ਗਿਆ। ਹਾਜ਼ਿਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨਿਆਂ। ਸਾਢੇ ਕੁ ਤਿੰਨ ਵਜੇ ਮੀਟਿੰਗ ਅਗਲੀ ਮੀਟਿੰਗ ਤੱਕ ਸਥਗਤ ਹੋ ਗਈ।

ਨਵੇਂ ਸਿਆਸੀ ਦਲ ਯੂਨਾਈਟਿਡ ਸਿੱਖ ਪਾਰਟੀ ਵਲੋਂ ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਪਹਿਲ ਦੇਣ ਦਾ ਐਲਾਨ

ਲੁਧਿਆਣਾਂ:-11 ਜੂਨ 2017 ਨੂੰ ਲੁਧਿਆਣਾ ਵਿਖੇ ਭਾਈ ਜਰਨੈਲ ਸਿੰਘ ਅਤੇ ਸਾਥੀ ਸਿੰਘਾਂ ਨੇ ਪ੍ਰੈਸ ਕਾਨਫਰੰਸ ਕਰਕੇ ਯੂਨਾਈਟਿਡ ਸਿੱਖ ਪਾਰਟੀ ਬਣਾਉਣ ਦਾ ਐਲਾਨ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਨੂੰ ਚਲਾਉਣ ਲਈ ਸਿੱਖ ਸਿਧਾਂਤਾਂ ਅਨੁਸਾਰ ਪੰਜ ਸਿੰਘ ਚੁਣੇ ਗਏ ਹਨ। ਜਿਸ ਵਿਚ ਭਾਈ ਜਰਨੈਲ ਸਿੰਘ ਲੁਧਿਆਣਾ ਤੋਂ ਅਲਾਵਾ ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਕੁਲਵੰਤ ਸਿੰਘ ਮੋਗਾ, ਡਾ. ਹਰਨੇਕ ਸਿੰਘ ਅੰਮ੍ਰਿਤਸਰ ਅਤੇ ਭਾਈ ਸੁਖਜਿੰਦਰ ਸਿੰਘ ਫਤਿਹਗੜ੍ਹ ਸਾਹਿਬ ਨੂੰ ਪੰਚ ਚੁਣਿਆ ਗਿਆ। ਜਥੇਬੰਦੀ ਦੇ ਐਲਾਨ ਮੌਕੇ ਜਥੇਬੰਦੀ ਦੇ ਕਾਰਜਕਰਤਾ ਅਤੇ ਸਮਰਥਕ ਕਾਫੀ ਗਿਣਤੀ ਵਿਚ ਮੌਜੂਦ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.