Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਸਾਬਕਾ ਐਸ ਐਸ ਪੀ ਸ਼ਿਵ ਕੁਮਾਰ ਅਦਾਲਤ ‘ਚ ਪੇਸ਼ : ਡੀ.ਐਸ.ਪੀ ਬਨਾਰਸੀ ਦਾਸ ਦੀ ਅਗਾਊਂ ਜਮਾਨਤ ਅਰਜ਼ੀ ਖਾਰਜ

By Admin Published 3 min read

ਮਾਮਲਾ ਪਟਵਾਰੀ ਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਝੂਠੇ ਕੇਸ ਵਿੱਚ ਫਸਾਉਣ ਦਾ
ਫਿਰੋਜਪੁਰ (ਗੁਰਿੰਦਰ ਸਿੰਘ) ਸਾਲ 2012 ਵਿੱਚ ਪਟਵਾਰੀ ਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਝੂਠਾ ਮਾਮਲਾ ਦਰਜ ਕਰਨ ਦੇ ਦੋਸ਼ ਵਿੱਚ ਨਾਮਜਦ ਚਾਰ ਆਰੋਪੀਆਂ ਵਿੱਚੋਂ ਮੁੱਖ ਧੁਰਾ ਤੱਤਕਾਲੀਨ ਐਸ.ਐਸ.ਪੀ ਵਿਜੀਲੈਂਸ ਸ਼ਿਵ ਕੁਮਾਰ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ‘ਤੇ ਅੱਜ ਸਥਾਨਕ ਸ਼੍ਰੀ ਕੇ.ਕੇ ਗੋਇਲ ਦੀ ਅਦਾਲਤ ਵਿੱਚ ਪੇਸ਼ ਹੋਇਆ ਜਿੱਥੇ ਅਦਾਲਤ ਵੱਲੋਂ ਸ਼ਿਵ ਕੁਮਾਰ ਨੂੰ 28 ਜੁਲਾਈ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਅੱਗੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਜਦ ਕਿ ਇੱਕ ਹੋਰ ਆਰੋਪੀ ਡੀ.ਐਸ.ਪੀ ਬਨਾਰਸੀ ਦਾਸ ਵੱਲੋਂ ਲਗਾਈ ਅਗਾਊਂ ਜਮਾਨਤ ਦੀ ਅਰਜ਼ੀ ਆਦਲਤ ਵੱਲੋਂ ਖਾਰਜ਼ ਕਰ ਦਿੱਤੀ ਗਈ।
ਆਈ ਜੀ ਫਿਰੋਜ਼ਪੁਰ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਮਾਮਲੇ ਸਬੰਧੀ ਕੀਤੀ ਜਾਂਚ ‘ਚ ਸਖਤ ਰੁਖ ਅਖਤਿਆਰ ਕਰਨ ਵਜੋਂਂ ਇਸ ਤੋਂ ਸਾਬਕਾ ਐਸ ਐਸ ਪੀ ਸੁਰਜੀਤ ਸਿੰਘ ਗਰੇਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ।
ਪੀੜਤ ਪਟਵਾਰੀ ਮੋਹਨ ਸਿੰਘ ਅਨੁਸਾਰ ਜਦੋਂ ਉਹ ਫਤਿਹਗੜ੍ਹ ਸਾਹਿਬ ਵਿੱਚ ਤਾਇਨਾਤ ਸੀ ਤਾਂ ਸਾਲ 2009 ਵਿੱਚ ਐਸ.ਐਸ.ਪੀ ਵਿਜੀਲੈਂਸ ਪਟਿਆਲਾ ਸ਼ਿਵ ਕੁਮਾਰ ਸ਼ਰਮਾ ਨੇ ਆਪਣੀ ਕਿਸੇ ਜ਼ਮੀਨ ਦੀ ਫਰਦ ਕਢਵਾਈ ਤਾਂ ਮੈਂ ਐਸ.ਐਸ.ਪੀ ਪਾਸੋਂ ਓਸ ਫਰਦ ਤਿਆਰ ਕਰਨ ਦੀ ਸਰਕਾਰੀ ਫੀਸ ਦੇ 20 ਰੁਪਏ ਲੈ ਲਏ ਜੋ ਐਸ.ਐਸ.ਪੀ ਸ਼ਿਵ ਕੁਮਾਰ ਨੂੰ ਗਵਾਰਾ ਨਾ ਹੋਏ ਅਤੇ ਜਿਸ ਨਾਲ ਉਹ ਭੜਕ ਗਿਆ ਤੇ ਉਨ੍ਹਾਂ ਮੈਨੂੰ ਆਪਣੇ ਅਹੁਦੇ ਦੀ ਧੌਂਸ ਦਿੰਦਿਆਂ ਧਮਕੀ ਦਿੱਤੀ ਕਿ ਉਨ੍ਹਾਂ ਨੇ ਬਹੁਤ ਸਿੱਖ ਨੌਜਵਾਨਾਂ ਦੇ ਐਨਕਾਊਂਟਰ (ਝੂਠੇ ਮੁਕਾਬਲੇ) ਕੀਤੇ ਹਨ ਅਤੇ ਉਸ ਦਾ ਵੀ ਐਨਕਾਊਂਟਰ ਕਰ ਦੇਵੇਗਾ ਜਾਂ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਅੰਦਰ ਕਰ ਦੇਵੇਗਾ।
ਮੋਹਨ ਸਿੰਘ ਅਨੁਸਾਰ ਦੋ ਸਾਲ ਬਾਅਦ ਐਸ.ਐਸ.ਪੀ ਸ਼ਿਵ ਕੁਮਾਰ ਸ਼ਰਮਾ ਨੇ ਤੱਤਕਾਲੀਨ ਐਸ.ਐਸ.ਪੀ ਵਿਜੀਲੈਂਸ ਜਲੰਧਰ ਸੁਰਜੀਤ ਸਿੰਘ ਗਰੇਵਾਲ, ਐਸ.ਐਸ.ਪੀ ਵਿਜੀਲੈਂਸ ਫਿਰੋਜ਼ਪੁਰ ਜਸਪਾਲ ਸਿੰਘ, ਡੀ.ਐਸ.ਪੀ ਵਿਜੀਲੈਂਸ ਬਨਾਰਸੀ ਦਾਸ, ਇੰਸਪੈਕਟਰ ਵਿਜੀਲੈਂਸ ਈਸ਼ਰ ਸਿੰਘ ਤੇ ਸੁਰਿੰਦਰਪਾਲ ਸਿੰਘ ਵਿਰਕ ਦੇ ਨਾਲ ਮਿਲ ਕੇ 18 ਫਰਵਰੀ 2012 ਨੂੰ ਮੈਨੂੰ ਘਰੋਂ ਚੁੱਕ ਲਿਆ ਤੇ ਫਿਰੋਜਪੁਰ ਜਿਲ੍ਹਾ ਦੇ ਮੱਲਾਂਵਾਲਾ ਵਿੱਚ ਕਿਸੇ ਪੈਡੀ ਕਾਂਡ ਵਿੱੱਚ ਬਨਾਰਸੀ ਦਾਸ ਨੇ ਆਪਣੇ ਨਾਨਕੇ ਪਿੰਡ ਤਲਵੰਡੀ ਭਾਈ ਦੇ ਕਿਸੇ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ 161 ਦੇ ਝੂਠੇ ਬਿਆਨ ਤੋੜ ਮਰੋੜ ਕੇ ਮੇਰਾ ਨਾਂ ਐਫ.ਆਈ.ਆਰ ਵਿੱਚ ਸ਼ਾਮਿਲ ਕਰ ਦਿੱਤਾ। ਇਸਦੇ ਬਾਅਦ ਸੁਰਜੀਤ ਸਿੰਘ ਗਰੇਵਾਲ ਨੇ ਪੁਲਿਸ ਹਿਰਾਸਤ ਵਿੱਚ ਸ਼ਾਮ ਕਰੀਬ ਪੰਜ ਵਜੇ ਆਕੇ ਮੇਰੀ ਪੱਗ ਉਤਾਰੀ, ਕਕਾਰਾਂ ਦੀ ਬੇਅਦਬੀ ਕਰਦਿਆਂ ਮੇਰੀ ਵੀਡੀਆਂ ਵੀ ਬਣਾਈ ।ਇਸ ਮਾਮਲੇ ਦੀ ਜਾਂਚ ਚੇਅਰਮੈਨ ਪਰਦੂਸ਼ਨ ਬੋਰਡ ਕਾਹਨ ਸਿੰਘ ਪੰਨੂ ਨੂੰ ਸੌਂਪੀ ਗਈ ਤਾਂ ਉਨ੍ਹਾਂ ਨੇ ਆਪਣੀ ਜਾਂਚ ਵਿੱਚ ਸਾਰੇ ਉਕਤ ਪੰਜ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਪਾਇਆ। 23 ਅਗਸਤ 2012 ਨੂੰ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਨੰਬਰ 184 ਦਰਜ ਕਰਕੇ ਇਸ ਦੀ ਜਾਂਚ ਐਸ ਪੀ (ਡੀ) ਰਘੁਬੀਰ ਸਿੰਘ ਨੂੰ ਸੌਂਪੀ ਗਈ । ਜਿਨ੍ਹਾਂ ਨੇ ਕੇਵਲ ਬਨਾਰਸੀ ਦਾਸ ‘ਤੇ ਧਾਰਾਵਾਂ ਘਟਾ ਕੇ ਕੇਸ ਨੂੰ ਕਮਜ਼ੋਰ ਕਰ ਦਿੱਤਾ। ਕਾਂਗਰਸ ਸਰਕਾਰ ਆਉਣ ਤੇ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਮੈਂ 13 ਮਈ 2017 ਨੂੰ ਫੇਰ ਉਨ੍ਹਾਂ ਨੂੰ ਦਰਖਾਸਤ ਦੇ ਦਿੱਤੀ ਜਿਸ ਤੇ ਇੱਕ ਸਾਲ ਬਾਅਦ ਕਾਰਵਾਈ ਹੋਈ ਤੇ ਮਾਮਲੇ ਦੀ ਜਾਂਚ ਆਈ ਜੀ ਫਿਰੋਜਪੁਰ ਰੇਂਜ ਗੁਰਵਿੰਦਰ ਸਿੰਘ ਢਿੱਲੋਂ ਨੂੰ ਸੌਂਪ ਦਿੱਤੀ ਜਿਨ੍ਹਾਂ ਪੂਰੀ ਇਮਾਨਦਾਰੀ ਨਾਲ ਕੀਤੀ ਜਾਂਚ ਵਿੱਚ ਉਕਤ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਖਿਲਾਫ 377,506,511,295-ਏ,195 ਆਈ.ਪੀ.ਸੀ ਤੇ 120-ਬੀ ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp