Skip to content
Thursday, October 29, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਸਾਬਕਾ ਅਕਾਲੀ ਮੰਤਰੀ ਮਲੂਕਾ ਦੀ ਜਾਇਦਾਦ ‘ਤੇ ਵਿਜੀਲੈਂਸ ਦੀ ਬਾਜ ਅੱਖ

By Admin Published 2 min read

ਚੰਡੀਗੜ੍ਹ, – ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀਆਂ ਵਿਜ਼ੀਲੈਂਸ ਦੇ ਅਫਸਰਾਂ ਨੇ ਕਰੀਬ ਇੱਕ ਦਰਜਨ ਦੇ ਜਾਇਦਾਦਾਂ ਦੀ ਸ਼ਨਾਖਤ ਕੀਤੀ। ਜਿਸ ਲਈ ਮਲੂਕਾ ਦੇ ਨਜ਼ਦੀਕੀ ਸਾਬਕਾ ਅਕਾਲੀ ਚੇਅਰਮੈਨ ਰੌਕੀ ਕਾਂਸਲ ਦੀ ਜਾਇਦਾਦ ਦੀ ਵੀ ਘੋਖ ਕੀਤੀ ਜਾ ਰਹੀ ਹੈ।ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਮਲੂਕਾ ਦੇ ਸਭ ਤੋਂ ਨੇੜਲੇ ਰੌਕੀ ਕਾਂਸਲ ਨੇ ਆਪਣੇ ਉਤੇ ਖਤਰੇ ਦੇ ਬੱਦਲ ਮੰਡਰਾਉਂਦੇ ਦੇਖ ਪਹਿਲਾਂ ਹੀ ਪੰਜਾਬ ਹਰਿਆਣਾ ਹਈ ਕੋਰਟ ਤੋਂ ਜ਼ਮਾਨਤ ਲੈ ਲਈ ਹੈ। ਜਾਣਕਾਰੀ ਮੁਤਾਬਕ ਰੌਕੀ ਦੇ ਰਾਮਪੁਰਾ ਤੋਂ ਇਲਾਵਾ ਜ਼ੀਰਕਪੁਰ ਤੇ ਚੰਡੀਗੜ੍ਹ ਵਿਚ ਵੀ ਕਈ ਕਾਰੋਬਾਰ ਹਨ।
ਹਾਈ ਕੋਰਟ ਤੋਂ ਲਈ ਜ਼ਮਾਨਤ ਕਾਰਨ ਹੁਣ ਉਸ ‘ਤੇ ਕੋਈ ਵੀ ਕੇਸ ਦਰਜ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣਾ ਪਵੇਗਾ। ਵਿਜ਼ੀਲੈਂਸ ਦੇ ਸੂਤਰਾਂ ਅਨੁਸਾਰ ਵਿਜੀਲੈਂਸ ਨੇ ਮਲੂਕਾ ਤੇ ਉਨ੍ਹਾਂ ਦੀ ਧਰਮਪਤਨੀ ਦੇ ਨਾਂਅ ‘ਤੇ ਮਲੂਕਾ, ਕੋਠਾ ਗੁਰੂ, ਭਗਤਾ ਭਾਈ ਕਾ, ਰਾਈਆ, ਮਾਜਰੀ, ਚੰਡੀਗੜ੍ਹ, ਮੁਹਾਲੀ ਜ਼ਿਲ੍ਹੇ ‘ਚ ਦੋ ਵਪਾਰਕ ਤੇ ਤਿੰਨ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਮੁੱਲਾਂਪੁਰ ‘ਚ ਜਾਇਦਾਦ ਦੀ ਸ਼ਨਾਖਤ ਕੀਤੀ ਹੈ।
ਮਲੂਕਾ ਪਰਿਵਾਰ ਨੇ ਪਹਿਲਾਂ ਤੋਂ ਹੀ ਆਮਦਨ ਕਰ ਵਿਭਾਗ ਨੂੰ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਨਾਮ ਅੱਠ ਜਾਇਦਾਦਾਂ ਸਮੇਤ ਹੋਰ ਨੂੰ ਆਪਣੀ ਸੰਪਤੀ ਦਾ ਹਿੱਸਾ ਦਿਖਾਇਆ ਹੈ। ਸੁਤਰਾਂ ਮੁਤਾਬਕ ਵਿਜੀਲੈਂਸ ਨੂੰ ਮਲੂਕਾ ਦੀ ਬੇਨਾਮੀ ਸੰਪਤੀ ਦੀ ਤਲਾਸ਼ ਹੈ। ਰੌਕੀ ਕਾਂਸਲ; ਜੋ ਕਿ ਮਲੂਕਾ ਦਾ ਕਾਫੀ ਨਜ਼ਦੀਕੀ ਹੈ, ਵਿਜੀਲੈਂਸ ਉਸਦੇ ਮੋਢੇ ਬਹਿ ਕੇ ਮਲੁਕਾ ਤੱਕ ਪਹੁੰਚਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਰੌਕੀ ਤੇ ਮਲੂਕਾ ਦੋਵਾਂ ਦਾ ਪਿੰਡ ਕਾਂਸਲ ‘ਚ ਦੋ ਕਨਾਲ ਦਾ ਸਾਂਝਾ ਪਲਾਟ ਵੀ ਹੈ। ਵਿਜੀਲੈਂਸ ਵੱਲੋਂ ਰੌਕੀ ਦੀਆਂ ਪਿਛਲੇ 15 ਸਾਲਾਂ ਦੀਆਂ ਬੈਂਕ ਸਟੇਟਮੈਂਟਾਂ ਵੀ ਕਢਾਈਆਂ ਜਾ ਚੁੱਕੀਆਂ ਹਨ। ਰੌਕੀ ਦੀਆਂ ਰਿਹਾਇਸ਼ੀ ਕਲੋਨੀਆਂ ਦੇ ਗ੍ਰਾਹਕਾਂ ਦੇ ਵੇਰਵੇ ਤੱਕ ਵੀ ਵਿਜੀਲੈਂਸ਼ ਵੱਲੋਂ ਹਾਸਲ ਕੀਤੇ ਜਾ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp