ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸਜਾਈ ਸ਼ੋਭਾ ਯਾਤਰਾ ‘ਚ ਵਿਸ਼ੇਸ਼ ਤੌਰ ‘ਤੇ ਭਾਜਪਾ ਆਗੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।

ਬਾਜ਼ਾਰ ‘ਚ ਪੁੱਜੀ ਸ਼ੋਭਾ ਯਾਤਰਾ ‘ਤੇ ਭਾਜਪਾ ਜ਼ਿਲਾ ਮੀਤ ਪ੍ਰਧਾਨ ਰਾਜੇਸ਼ ਲੀਹਲ, ਡਾ. ਰਾਜ ਕੁਮਾਰ, ਰਮੇਸ਼ ਸ਼ਰਮਾ ਆਦਿ ਨੇ ਮਹਾਰਿਸ਼ੀ ਵਾਲਮੀਕਿ ਦੇ ਚਰਨਾਂ ‘ਚ ਸੀਸ ਝੁਕਾਉਂਦਿਆਂ ਫੁੱਲਾਂ ਦੀ ਵਰਖਾ ਕੀਤੀ ਤੇ ਕਿਹਾ ਕਿ ਰਾਮਾਇਣ ਦੀ ਰਚਨਾ ਕਰ ਇਸ ਮਹਾਰਿਸ਼ੀ ਨੇ ਸਮਾਜ ਨੂੰ ਨਵੀਂ ਸੇਧ ਦਿੱਤੀ।