ਜਗਦੇਵ ਗਰੇਵਾਲ, ਜੋਧਾਂ : ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਸਰਾਭਾ ਨੇ ਦੱਸਿਆ ਪ੍ਰਧਾਨ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਪੁੱਜੇ ਕਿਸਾਨ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਵਿਧਾਨ ਸਭਾ ਹਲਕਾ ਦਾਖਾ ਵਿੱਚ ਨੌਜਵਾਨ ਦੀ ਨਵੀਂ ਭਰਤੀ ਕੀਤੀ ਜਾਵੇਗੀ ਤੇ ਲੋਕਾਂ ਦੇ ਭੱਖਦੇ ਮਸਲਿਆਂ ਦੇ ਹੱਲ ਲਈ ਨਵੀਂ ਰਣਨੀਤੀ ਉਲੀਕਣ ਲਈ 10 ਦਸੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰ ਵਿਖੇ ਅਗਲੀ ਮੀਟਿੰਗ ਕੀਤੀ ਜਾਵੇਗੀ।

ਇਸ ਮੌਕੇ ਜਗਰੂਪ ਸਿੰਘ ਹਸਨਪੁੁਰ, ਜਸਵੀਰ ਸਿੰਘ ਸੀਰਾ, ਗੁੁਰਮਿੰਦਰ ਸਿੰਘ ਰੈਪੀ, ਦਵਿੰਦਰ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ ਲਲਤੋਂ, ਅਜੀਤ ਸਿੰਘ, ਹਰਪ੍ਰਰੀਤ ਸਿੰਘ, ਸੁੁਖਮਿੰਦਰ ਸਿੰਘ, ਹਰਮਿੰਦਰ ਸਿੰਘ, ਜਗਜੀਤ ਸਿੰਘ ਲਲਤੋਂ, ਕੁਲਵੀਰ ਸਿੰਘ ਫੱਲੇਵਾਲ, ਹਰਬੰਸ ਸਿੰਘ ਫੱਲੇਵਾਲ, ਮਨਪ੍ਰਰੀਤ ਸਿੰਘ ਮੁੱਲਾਂਪੁੁਰ, ਕਰਮਜੀਤ ਸਿੰਘ ਲਲਤੋਂ, ਜਤਿੰਦਰ ਸਿੰਘ ਅਮਰੀਕਾ, ਇੰਦਰ ਸਿੰਘ ਅਮਰੀਕਾ, ਇੰਦਰਜੀਤ ਸਿੰਘ, ਜਗਸੀਰ ਸਿੰਘ, ਬਲਦੇਵ ਸਿੰਘ ਅਮਰੀਕਾ, ਬਿੰਦਰ ਸਿੰਘ ਆਦਿ ਹਾਜ਼ਰ ਸਨ।