ਸੁਖਦੇਵ ਗਰਗ, ਜਗਰਾਓਂ : ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ਼ ਪੰਜਾਬ ਨੇ ਬਲੌਜ਼ਮ ਕਾਨਵੈਂਟ ਸਕੂਲ ਨੂੰ ‘ਬੈਸਟ ਸਕੂਲ ਐਵਾਰਡ’ ਨਾਲ ਸਨਮਾਨਿਤ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ਸਮਾਗਮ ‘ਚ ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ਼ ਪੰਜਾਬ ਨੇ ਬਲੌਜ਼ਮ ਸਕੂਲ ਦੇ ਪਿੰ੍ਸੀਪਲ ਡਾ. ਅਮਰਜੀਤ ਕੌਰ ਨਾਜ਼ ਨੂੰ ਵੀ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ।

ਐਵਾਰਡ ਮਿਲਣ ਉਪਰੰਤ ਡਾ. ਨਾਜ਼ ਨੇ ਕਿਹਾ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਬਲੌਜ਼ਮ ਪਰਿਵਾਰ ਦੀ ਮਿਹਨਤ ਅੱਜ ਰੰਗ ਲੈ ਕੇ ਆਈ ਹੈ ਜਿਸ ਕਾਰਨ ਅਸੀਂ ਅੱਜ ਇਨ੍ਹਾਂ ਸਨਮਾਨਾਂ ਦੇ ਹੱਕਦਾਰ ਹੋਏ ਹਾਂ। ਉਨ੍ਹਾਂ ਕਿਹਾ ਮਿਹਨਤੀ ਸਟਾਫ਼ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਦੇ ਮਾਪਿਆਂ ਦੇ ਦੇਖੇ ਹੋਏ ਸੁਪਨੇ ਪੂਰੇ ਕਰ ਸਕੀਏ। ਸਕੂਲ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ ਨੇ ਵੀ ਕਿਹਾ ਮਿਹਨਤ ਨਾਲ ਪ੍ਰਰਾਪਤ ਕੀਤੇ ਇਨ੍ਹਾਂ ਐਵਾਰਡਾਂ ਦੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।