ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਫਿਲਮ ‘ਵੀਰੱਪਨ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਬੀਤੇ ਦਿਨੀਂ ਇਸ ਫਿਲਮ ਦਾ ਗੀਤ ‘ਖੱਲਾਸ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਬਾਲੀਵੁੱਡ ਦੀ ਬੋਲਡ ਅਦਾਕਾਰਾ ਜ਼ਰੀਨ ਖਾਨ ਨੇ ਆਪਣੀਆਂ ਬੋਲਡ ਅਤੇ ਸੈਕਸੀ ਅਦਾਵਾਂ ਦਿਖਾਈਆਂ ਹਨ। ਇਸ ਗੀਤ ‘ਚ ਜ਼ਰੀਨ ਬੇਹੱਦ ਹੌਟ ਲੱਗ ਰਹੀ ਹੈ।
ਜਾਣਕਾਰੀ ਅਨੁਸਾਰ ‘ਵੀਰੱਪਨ’ ਭਾਰਤ ਦਾ ਮਸ਼ਹੂਰ ਚੰਦਨ ਤਸਕਰ ਦਾ ਬਹੁਤ ਵੱਡਾ ਡਕੈਤ ਸੀ। ਇਸ ਤੋਂ ਲੋਕ ਬਹੁਤ ਪਰੇਸ਼ਾਨ ਸਨ। ਰਾਮ ਗੋਪਾਲ ਦੀ ਇਹ ਫਿਲਮ ਉਸ ਦੇ ਜੀਵਨ ‘ਤੇ ਹੀ ਆਧਾਰਿਤ ਹੈ। ਇਹ ਫਿਲਮ 27 ਮਈ ਨੂੰ ਰਿਲੀਜ਼ ਹੋਵੇਗੀ।