Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਲੰਡਨ ‘ਚ ਭਾਰਤ ਅਤੇ ਪਾਕਿਸਤਾਨ ‘ਚ ਹੋਵੇਗਾ ਮਹਾਮੁਕਾਬਲਾ

By Admin Published 2 min read

ਲੰਡਨ ਏਸ਼ੀਆਈ ਹਾਕੀ ਦੀ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ, ਲੰਡਨ ‘ਚ 15 ਤੋਂ 25 ਜੂਨ ਤੱਕ ਹੋਣ ਵਾਲੇ ਪੁਰਸ਼ ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਆਹਮਣੇ-ਸਾਹਮਣੇ ਹੋਣਗੀਆਂ। ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ.ਆਈ.ਐੱਚ) ਨੇ ਸੋਮਵਾਰ ਨੂੰ ਪੁਰਸ਼ ਹਾਕੀ ਵਰਲਡ ਲੀਗ ਸੈਮੀਫਾਈਨਲ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ‘ਚ ਭਾਰਤ ਅਤੇ ਪਾਕਿਸਤਾਨ ਨੂੰ ਇਕ ਹੀ ਗਰੁੱਪ ‘ਚ ਰੱਖਿਆ ਗਿਆ ਹੈ। ਇਹ ਟੂਰਨਾਮੈਂਟ 15 ਤੋਂ 25 ਜੂਨ ਤੱਕ ਕਲੀਨ ਐਲਿਜਾਬੇਥ ਓਲੰਪਿਕ ਪਾਰਕ ਦੇ ਵੈਲੀ ਹਾਕੀ ਅਤੇ ਟੈਨਿਸ ਸੈਂਟਰ ‘ਚ ਖੇਡੇ ਜਾਣਗੇ। ਹਾਕੀ ਵਿਸ਼ਵ ਕਪ 2018 ਦੇ ਇਸ ਕੁਆਲੀਫਾਈ ‘ਚ 10 ਬਿਹਤਰੀਨ ਟੀਮਾਂ ਹਿੱਸਾ ਲੈਣਗੀਆਂ। ਮੇਜਬਾਨ ਇੰਗਲੈਂਡ, ਅਰਜਨਟੀਨਾ ਸਾਹਮਣੇ ਇੰਗਲੈਂਡ ਦੀ ਚੁਣੌਤੀ ਹੋਵੇਗੀ। ਭਾਰਤ ਦਾ ਪਹਿਲਾਂ ਮੁਕਾਬਲਾ 15 ਜੂਨ ਨੂੰ ਸਕਾਟਲੈਂਡ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ, ਮੌਜੂਦਾ ਯੂਰੋਇਅਨ ਹਾਲੈਂਡ, ਏਸ਼ੀਆਈ ਚੈਂਪਿਅਨ ਭਾਰਤ, ਕੋਰੀਆ ਅਤੇ ਰਾਊਡ ਦੋ ਦੇ ਕੁਆਲੀਫਾਈ ਕਨਾਡਾ, ਮਲੇਸ਼ੀਆ, ਚੀਨ ਅਤੇ ਸਕਾਟਲੈਂਡ ਇਸ ‘ਚ ਹਿੱਸਾ ਲਵੇਗੀ। ਪੂਲ ਏ ‘ਚ ਅਰਜਨਟੀਨਾ, ਇੰਗਲੈਂਡ, ਕੋਰੀਆ, ਮਲੇਸ਼ੀਆ ਅਤੇ ਚੀਨ ਨੂੰ ਰੱਖਿਆ ਗਿਆ ਹੈ, ਜਦੋਂ ਕਿ ਪੂਲ ਬੀ ‘ਚ ਹਾਲੈਂਡ, ਭਾਰਤ, ਪਾਕਿਸਤਾਨ, ਕਨਾਡਾ ਅਤੇ ਸਕਾਟਲੈਂਡ ਹੈ। 18 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਨ੍ਹਾਂ ਦੋਵੇ ਹੀ ਟੀਮਾਂ ਕੋਲ 11 ਓਲੰਪਿਕ ਖਿਤਾਬ ਹਨ। ਇਸ ਦਿਨ ਵਿਸ਼ਵ ਦੀ ਨੰਬਰ ਇਕ ਨਾਲ, ਦੂਜਾ ਮੁਕਾਬਲਾ 17 ਜੂਨ ਨੂੰ ਕਨਾਡਾ ਨਾਲ, ਤੀਜਾ ਮੁਕਾਬਲਾ 18 ਜੂਨ ਨੂੰ ਪਾਕਿਸਤਾਨ ਨਾਲ ਅਤੇ ਚੌਥਾ ਮੁਕਾਬਲਾ 20 ਜੂਨ ਨੂੰ ਹਾਲੈਂਡ ਨਾਲ ਹੋਵੇਗਾ। ਟੂਰਨਾਮੈਂਟ ਦੇ 4 ਕੁਆਟਰ ਫਾਈਨਲ 22 ਨੂੰ ਖੇਡੇ ਜਾਣਗੇ। 24 ਜੂਨ ਨੂੰ ਦੋਵੇ ਸੈਮੀਫਾਈਨਲ ਅਤੇ 25 ਜੂਨ ਨੂੰ ਫਾਈਨਲ ਖੇਡੇ ਜਾਣਗੇ। ਲੰਡਨ ਦੀ ਚੋਟੀ ਦੀ ਟੀਮ ਇਸ ਸਾਲ ਭੁਵਨੇਸ਼ਵਰ ‘ਚ ਹੋਣ ਵਾਲੇ ਹਾਕੀ ਵਰਲਡ ਲੀਗ ਫਾਈਨਲ ਅਤੇ 2018 ‘ਚ ਭੁਵਨੇਸ਼ਵਰ ‘ਚ ਹੀ ਹੋਣ ਵਾਲੇ ਹਾਕੀ ਵਿਸ਼ਵ ਕਪ ਦੇ ਲਈ ਕੁਆਲੀਫਾਈ ਕਰੇਗੀ||

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp