ਪੱਤਰ ਪੇ੍ਰਰਕ, ਖੰਨਾ : ਸਥਾਨਕ ਉਤਮ ਨਗਰ ਨੇੜੇ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਰੇਲਗੱਡੀ ਦੀ ਲਪੇਟ ‘ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਹੈ। ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀਆਰਪੀ ਚੌਕੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਸ਼ਤਾਬਦੀ ਐਕਸਪ੍ਰਰੈੱਸ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਦੀ ਉਮਰ 45 ਤੋਂ 50 ਸਾਲ ਹੈ, ਜਿਸ ਨੇ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਾਈ ਹੋਈ ਸੀ। ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪਛਾਣ ਨਾ ਹੋਣ ਦੀ ਸੂਰਤ ‘ਚ ਰੇਲਵੇ ਪੁਲਿਸ ਇਕ ਐੱਨਜੀਓ ਦੀ ਮਦਦ ਨਾਲ ਅੰਤਿਮ ਸੰਸਕਾਰ ਕਰੇਗੀ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


