Skip to content
Friday, October 30, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਰਾਏ ਕੱਲ੍ਹਾ ਜੀ ਦੇ ਪ੍ਰੀਵਾਰ ਵਿੱਚੋਂ ਰਾਏ ਮੁਹੰਮਦ ਮੁਰਤਜ਼ਾ ਇਕਬਾਲ ਪਕਿਸਤਾਨ ਦੀਆਂ ਵਿੱਚ ਜਿੱਤੇ

By Admin Published 2 min read

ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦਿਨਾਂ ਚ ਰਾਏਕੋਟ( ਲੁਧਿਆਣਾ) ਵਿਖੇ ਰਾਏ ਕੱਲ੍ਹਾ ਜੀ ਦੇ ਘਰ ਪਰਿਵਾਰ ਚ ਸਨ ਜਦ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਸੂਬਾ ਸਰਹੰਦ ਨੇ ਨੀਹਾਂ ਵਿੱਚ ਚਿਣਿਆ। ਰਾਏ ਕੱਲ੍ਹਾ ਨੇ ਹੀ ਨੂਰਾ ਮਾਹੀ ਜੀ ਨੂੰ ਸਾਹਿਬਜ਼ਾਦਿਆਂ ਦੀ ਖ਼ਬਰ ਸਾਰ ਲੈਣ ਲਈ ਸਰਹੰਦ ਘੱਲਿਆ ਸੀ। ਖ਼ਬਰ ਮਿਲੀ ਕਿ ਭਾਣਾ ਵਾਪਰ ਚੁਕਾ ਹੈ। ਇੱਕ ਪਾਸੇ ਮੁਗਲ ਹਕੂਮਤ ਦਾ ਸਹਿਮ,ਦੂਜੇ ਪਾਸੇ ਰਾਏ ਕੱਲ੍ਹਾ ਦਾ ਗੁਰੂ ਘਰ ਪ੍ਰਤੀ ਸਨੇਹ ਤੇ ਰਹਿਮ
ਜ਼ਰਾ ਅੰਤਰ ਧਿਆਨ ਹੋ ਕੇ ਰਾਏ ਕੱਲ੍ਹਾ ਦੀ ਅਜ਼ਮਤ ਵੇਖੋ। ਤੁਰਨ ਲੱਗਿਆਂ ਗੁਰੂ ਸਾਹਿਬ ਨੇ ਹੱਥ ਵਿਚਲਾ ਬਰਤਨ ਗੰਗਾ ਸਾਗਰ ਰਾਏ ਕੱਲ੍ਹਾ ਨੂੰ ਸੌਂਪਿਆ ਤੇ ਕਿਹਾ ਮੇਰੀ ਯਾਦ ਨਿਸ਼ਾਨੀ ਰੱਖ ਲੈ। ਇਹ ਬਰਤਨ ਕਰਾਮਾਤੀ ਨਹੀਂ,ਖੂਬਸੂਰਤ ਇਕਰਾਰਨਾਮਾ ਹੈ, ਜੋ ਰਾਏ ਪਰਿਵਾਰ ਅੱਜ ਤੀਕ ਨਿਭਾ ਰਿਹਾ ਹੈ। ਇਹ ਬਰਤਨ ਗੰਗਾ ਸਾਗਰ ਇਸ ਪਰਿਵਾਰ ਕੋਲ ਅੱਜ ਵੀ ਸੁਰੱਖਿਅਤ ਹੈ ਕੈਨੇਡਾ ਦੇ ਬੈਂਕ ਲਾਕਰ ਚ। ਦੇਸ਼ ਵੰਡ ਵੇਲੇ ਰਾਏ ਪਰਿਵਾਰ ਚੀਚਾਵਤਨੀ(ਜ਼ਿਲਾ ਸਾਹੀਵਾਲ) ਜਾ ਵੱਸਿਆ।
ਏਧਰਲੀ ਸੈਂਕੜੇ ਮੁਰੱਬੇ ਜ਼ਮੀਨ ਓਥੇ ਪੈ ਗਈ। ਦੇਸ਼ ਵੰਡਾਰੇ ਤੋਂ ਪਹਿਲਾਂ ਰਾਏ ਮੁਹੰਮਦ ਇਕਬਾਲ ਲੁਧਿਆਣਾ ਸੀਟ ਤੋਂ ਪੰਜਾਬ ਅਸੈਂਬਲੀ ਚ ਐੱਮ ਐੱਲ ਏ ਸਨ।
ਓਧਰ ਜਾ ਕੇ ਇਸ ਟੱਬਰ ਦੇ ਦੋ ਵੀਰ ਰਾਏ ਅਜ਼ੀਜ਼ ਉਲਾ ਖ਼ਾਨ ਤੇ ਰਾਏ ਹਸਨ ਨਵਾਜ਼ ਪਾਕਿਸਤਾਨ ਦੀ ਕੌਮੀ ਪਾਰਲੀਮੈਂਟ ਦੇ ਮੈਂਬਰ ਬਣਦੇ ਰਹੇ ਨੇ। ਹੁਣੇ ਹੋਈਆਂ ਚੋਣਾਂ ਚ ਰਾਏ ਹਸਨ ਨਵਾਜ਼ ਦਾ ਵਲਾਇਤੋਂ ਕਾਨੂੰਨ ਪਾਸ 37 ਸਾਲ ਦਾ ਪੁੱਤਰ ਰਾਏ ਮੁਹੰਮਦ ਮੁਰਤਜ਼ਾ ਇਕਬਾਲ ਚੀਚਾਵਤਨੀ ਤੋਂ ਤਹਿਰੀਕੇ ਇਨਸਾਫ਼ ਪਾਰਟੀ ਦੀ ਟਿਕਟ ਤੇ ਮੈਂਬਰ ਪਾਰਲੀਮੈਂਟ ਤੇ ਮੈਂਬਰ ਸੂਬਾਈ ਅਸੈਂਬਲੀ ਵੀ ਚੁਣਿਆ ਗਿਆ ਹੈ।ਰਾਏ ਅਜ਼ੀਜ਼ ਉਲਾ ਖ਼ਾਨ ਇਮਰਾਨ ਖ਼ਾਨ ਦੇ ਸਾਥੀ ਤੇ ਸਮਕਾਲੀ ਖਿਡਾਰੀ ਹਨ। ਭਾਵੇਂ ਕੈਨੇਡਾ ਚਲੇ ਗਏ ਨੇ,ਪਰ ਚੋਣਾਂ ਕਾਰਨ ਪਾਕਿਸਤਾਨ ਚ ਹੀ ਹਨ। ਸਾਨੂੰ ਪੜ੍ਹਨ ਲਿਖਣ ਵਾਲਿਆਂ ਨੂੰ ਰੱਜਵਾਂ ਸਨੇਹ ਕਰਦੇ ਹਨ। -ਗੁਰਭਜਨ ਸਿੰਘ ਗਿੱਲ ਲਧਿਆਣਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp