ਜਾ.ਸ., ਪ੍ਰਯਾਗਰਾਜ : ਇਲਾਹਾਬਾਦ ਦੇ ਮੇਂਹਦੌਰੀ ਕਛਾਰ ‘ਚ ਸ਼ੁੱਕਰਵਾਰ ਸਵੇਰੇ ਗੰਗਾ ‘ਚ ਨਹਾਉਣ ਆਏ ਸੱਤ ਮੁੰਡੇ ਰੁੜ੍ਹ ਗਏ, ਦੋ ਨੂੰ ਤਾਂ ਮਛੇਰਿਆਂ ਨੇ ਬਚਾਅ ਲਿਆ ਪਰ ਬਾਕੀ 5 ਬੱਚੇ ਪਾਣੀ ‘ਚ ਡੁੱਬ ਗਏ। ਕਰੀਬ ਦੋ ਘੰਟਿਆਂ ਪਿੱਛੋਂ ਗੋਤਾਖੋਰਾਂ ਨੇ ਲਾਸ਼ਾਂ ਕੱਢੀਆਂ ਹਨ।

ਸ਼ੁੱਕਰਵਾਰ ਸਵੇਰੇ ਕਰੀਬ ਅੱਠ ਵਜੇ ਮਿਊਰਾਬਾਦ ਦੇ ਸ਼ਨੀ ਤੇ ਪਿ੍ਰਆਂਸ਼ੂ ਬੇਲੀ ਪਿੰਡ ਵਿਚ ਆਕਾਸ਼ ਮੌਰੀਆ ਦੇ ਘਰ ਪੁੱਜੇ ਸਨ। ਇੱਥੋਂ ਤਿੰਨੇਂ ਮੁੰਡੇ ਮਿਊਰਾਬਾਦ ਗਏ ਸਨ। ਉਥੋਂ ਮੁਲਾਇਮ, ਸ਼ਮਸ਼ੇਰ, ਆਰੀਅਨ ਤੇ ਹਿਮਾਂਸ਼ੂ ਨੂੰ ਨਾਲ ਲੈ ਕੇ ਮੇਂਹਦੌਰੀ ਵਿਚ ਐੱਸਟੀਪੀ ਲਾਗੇ ਗੰਗਾ ਵਿਚ ਨਹਾਉਣ ਉੱਤਰ ਗਏ। ਸਕਾ ਭਰਾ ਮੁਲਾਇਮ ਤੇ ਇਕ ਹੋਰ ਬੱਚਾ ਸ਼ਮਸ਼ੇਰ ਕਰੀਬ 11 ਵਜੇ ਮਿੱਤਰਾਂ ਸਮੇਤ ਡੁੱਬਣ ਲੱਗਾ ਸੀ ਕਿ ਦੋ ਮਛੇਰਿਆਂ ਨੇ ਤੁਰੰਤ ਪਾਣੀ ਵਿਚ ਕੁੱਦ ਕੇ ਸ਼ਮਸ਼ੇਰ ਤੇ ਆਰੀਅਨ ਨੂੰ ਬਚਾਅ ਲਿਆ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।