Skip to content
Saturday, October 17, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਮੋਹਾਲੀ ਦੇ 80 ਏਕੜ ’ਚ ਬਣ ਰਿਹੈ ਵਿਸ਼ਵ ਪੱਧਰੀ ਲਾਇਫ਼ ਸਾਇੰਸਜ਼ ਪਾਰਕ

By Admin Published 2 min read

ਪੰਜਾਬ ਸਰਕਾਰ ਨੇ ਮੋਹਾਲੀ ਵਿਖੇ ਲਾਇਫ਼ ਸਾਇੰਸਜ਼ ਪਾਰਕ ਨੂੰ ਵਿਕਸਿਤ ਕਰਨ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਲਿਆ ਹੈ ਜਿਸ ਲਈ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 80 ਏਕੜ ਵਿੱਚ ਫੈਲੇ ਅਤਿ ਆਧੁਨਿਕ ਲਾਈਫ ਸਾਇੰਸਜ਼ ਪਾਰਕ ਨੂੰ ਸਰਕਾਰੀ ਵਿਭਾਗਾਂ, ਬਾਇਓਤਕਨਾਲੋਜੀ ਉਦਯੋਗ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।

ਇੱਥੇ ਮਗਸੀਪਾ ਵਿਖੇ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸਾਇੰਸ ਅਤੇ ਤਕਨਾਲੋਜੀ ਦੇ ਪ੍ਰਮੁੱਖ ਸਕੱਤਰ ਆਰ. ਕੇ. ਵਰਮਾ ਨੇ ਕਿਹਾ ਕਿ ਲਾਇਫ਼ ਸਾਇੰਸਜ਼ ਪਾਰਕ ਰਣਨੀਤਿਕ ਤੌਰ ‘ਤੇ ਮੋਹਾਲੀ ਵਿਖੇ ਸਥਿਤ ਹੋਵੇਗਾ ਜਿੱਥੇ ਨੈਸ਼ਨਲ ਐਗਰੀ-ਫੂਡ ਬਾਇਓਤਕਨਾਲੋਜੀ ਇੰਸਟਚਿਊਟ (ਐਨ.ਏ.ਬੀ.ਆਈ.), ਸੈਂਟਰ ਆਫ਼ ਇਨੋਵੇਸ਼ਨ ਐਂਡ ਅਪਲਾਇਡ ਬਾਇਓ ਪ੍ਰੋਸੈਸਿੰਗ (ਸੀ.ਆਈ.ਏ.ਬੀ.), ਪੰਜਾਬ ਬਾਇਓਤਕਨਾਲੋਜੀ ਇਨਕਿਊਬੇਟਰ ਅਤੇ ਹੋਰ ਨਾਮਵਰ ਸੰਸਥਾਵਾਂ ਸਮੇਤ ਦੇਸ਼ ਦਾ ਆਪਣੀ ਤਰ੍ਹਾਂ ਦਾ ਪਹਿਲਾ ਐਗਰੀ-ਫੂਡ ਬਾਇਓਤਕਨਾਲੋਜੀ ਕਲੱਸਟਰ ਮੌਜੂਦ ਹੈ।

ਸ੍ਰੀ ਵਰਮਾ ਨੇ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅੱਗੇ ਦੱਸਿਆ ਕਿ ਪੰਜਾਬ ਸਟੇਟ ਬਾਇਓਟੈਕ ਕਾਰਪੋਰੇਸ਼ਨ ਜੋ ਕਿ ਰਾਜ ਵਿੱਚ ਬਾਇਓਟੈਕਨਾਲੌਜੀ ਸੈਕਟਰ ਦੇ ਵਿਕਾਸ ਲਈ ਨੋਡਲ ਏਜੰਸੀ ਹੈ ਨੇ ਭਾਰਤ ਦੀ ਪ੍ਰਮੁੱਖ ਸਲਾਹਕਾਰ ਫਰਮ, ਅਰਨਸਟ ਅਤੇ ਯੰਗ ਨੂੰ ਪ੍ਰੋਜੈਕਟ ਮੈਨੇਜਮੈਂਟ ਸਲਾਹਕਾਰ ਵਜੋਂ ਸ਼ਾਮਲ ਕੀਤਾ ਹੈ ਤਾਂ ਜੋ ਲਾਈਫ ਸਾਇੰਸਜ਼ ਪਾਰਕ ਦੇ ਵਿਕਾਸ ਵਿੱਚ ਰਾਜ ਦੀ ਸਹਾਇਤਾ ਕੀਤੀ ਜਾ ਸਕੇ।

ਪਾਰਕ ਬਾਇਓ ਐਗਰੀ, ਬਾਇਓ ਫਰਮਾ, ਬਾਇਓ ਇੰਡਸਟਰੀ, ਬਾਇਓ ਐਨਰਜੀ ਅਤੇ ਬਾਇਓ ਸਰਵਿਸਿਜ਼ ਸਮੇਤ ਬਾਇਓਤਕਨਾਲੋਜੀ ਦੇ ਵਿਭਿੰਨ ਸੈਕਟਰਾਂ ਦੀਆਂ ਲੋੜਾਂ ਦੀ ਪੂਰਤੀ ਕਰੇਗਾ। ਇਸ ਤੋਂ ਇਲਾਵਾ ਪਾਰਕ ਰਾਜ ਵਿੱਚ ਬਾਇਓਟੈਕਨਾਲੌਜੀ ਸੈਕਟਰ ਦੇ ਵਿਕਾਸ ਨੂੰ ਵੀ ਤੇਜ਼ ਕਰੇਗਾ, ਨਿਵੇਸ਼ ਨੂੰ ਆਕਰਸ਼ਿਤ ਕਰੇਗਾ, ਨੌਕਰੀਆਂ ਪੈਦਾ ਕਰੇਗਾ ਅਤੇ ਰਾਜ ਨੂੰ ਬਾਇਓਟੈਕਨਾਲੋਜੀ ਹੱਬ ਵਜੋਂ ਸਥਾਪਤ ਕਰੇਗਾ।

ਸ੍ਰੀ ਵਰਮਾ ਨੇ ਲਾਈਫ ਸਾਇੰਸ ਪਾਰਕ ਨੂੰ ਆਲਮੀ ਦਰਜੇ ਦੇ ਪਾਰਕ ਵਜੋਂ ਵਿਕਸਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਜਿਸ ਲਈ ਬਾਇਓਟੈਕਨਾਲੋਜੀ ਸੈਕਟਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਵੱਕਾਰੀ ਪਾਰਕ ਦੇ ਵਿਕਾਸ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣਾ ਲਾਜ਼ਮੀ ਸੀ।

ਇਸੇ ਦੌਰਾਨ ਸਬੰਧਤ ਧਿਰਾਂ ਨੇ ਇਸ ਸਬੰਧੀ ਕੀਤੇ ਗਏ ਉਪਰਾਲਿਆਂ ਦਾ ਸਵਾਗਤ ਕੀਤਾ ਅਤੇ ਪਾਰਕ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਦਿੱਤੇ।
ਕਾਬਲੇਗੌਰ ਹੈ ਕਿ ਪੰਜਾਬ ਬਾਇਓਟੈਕ ਨੇ ਇਸ ਮਹੱਤਵਪੂਰਨ ਸੈਕਟਰ ਦੀ ਥਾਂ, ਸਰਵਿਸ ਅਤੇ ਗਿਆਨ ਦੀ ਜ਼ਰੂਰਤ ਨੂੰ ਪੂਰਾ ਕਰਨ ਸਬੰਧੀ ਰਾਜ ਵਿੱਚ ਇਨੋਵੇਸ਼ਨ ਈਕੋਸਿਸਟਮ ਨੂੰ ਸਾਂਝੇ ਤੌਰ ‘ਤੇ ਉਤਸ਼ਾਹਿਤ ਕਰਨ ਲਈ ਬਾਇਓਟੈਕਨਾਲੌਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀ.ਆਈ.ਆਰ.ਏ.ਸੀ) ਨਾਲ ਪਹਿਲਾਂ ਸਮਝੌਤਾ ਸਹੀਬੰਦ ਕਰ ਲਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp