Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਮੇਰਾ ਪੁੱਤਰ ਮਰ ਗਿਆ ਹੈ, ਹੋਰਾਂ ਦੇ ਨਹੀਂ ਮਰਨ ਦੇਵਾਂਗੇ : ਵਰੁਣ ਠਾਕੁਰ

By uscreative Published 2 min read

ਗੁੜਗਾਓਂ :-ਪੁਲਸ ਅਤੇ ਹਾਈਕੋਰਟ ਵੱਲੋਂ ਬੱਚੇ ਦੇ ਕਤਲ ਲਈ ਜ਼ਿੰਮੇਵਾਰ ਰਿਆਨ ਸਕੂਲ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਦਿੱਤੀਆਂ ਜਾ ਰਹੀਆਂ ਰਾਹਤਾਂ ਦਾ ਮਾਰੇ ਗਏ ਬੱਚੇ ਦੇ ਪਿਤਾ ਵਰੁਣ ਠਾਕੁਰ ਨੇ ਜੋਰਦਾਰ ਵਿਰੋਧ ਕੀਤਾ ਹੈ। ਅੱਜ ਸਥਾਨਕ ਅਦਾਲਤ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਪੁੱਛਗਿੱਛ ਲਈ ਬੁਲਾਇਆ। ਦੂਸਰੇ ਪਾਸੇ ਮੁੰਬਈ ਹਾਈਕੋਰਟ ਨੇ ਆਰੀਅਨ ਸਕੂਲ ਦੇ ਗਰੁੱਪ ਟਰੱਸਟੀਆਂ ਨੂੰ ਗ੍ਰਿਫਤਾਰੀਆਂ ਦੇ ਮਾਮਲੇ ਵਿੱਚ ਇੱਕ ਦਿਨ ਦੀ ਹੋਰ ਰਾਹਤ ਦੇ ਦਿੱਤੀ ਗਈ। ਗ੍ਰਿਫਤਾਰੀਆਂ ਤੋਂ ਇਹ ਰਾਹਤ ਵਰੁਣ ਠਾਕੁਰ ਨੇ ਆਪਣੇ ਜਖਮਾਂ ਉੱਪਰ ਲੂਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਅਦਾਲਤਾਂ ਉਸ ਦੇ ਬੱਚੇ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਗਲਤ ਤਰੀਕੇ ਨਾਲ ਬਚਾਅ ਰਹੇ ਹਨ।ਉਸ ਵੱਲੋਂ ਇਹ ਵਿਰੋਧ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਕਿਹਾ ਹੈ ਕਿ ਵਰੁਣ ਠਾਕੁਰ ਅਗਾਉਂ ਗ੍ਰਿਫਤਾਰੀ ਸਬੰਧੀ ਜਮਾਨਤ ਪਟੀਸ਼ਨ ਦਾ ਵਿਰੋਧ ਕਰਨ ਸਬੰਧੀ ਆਪਣੀ ਅਰਜ਼ੀ ਅਦਾਲਤ ਨੂੰ ਸੌਂਪੇ। ਠਾਕੁਰ ਨੇ ਇਸ ਸਬੰਧੀ ਅਦਾਲਤ ਵਿੱਚ ਆਪਣੇ ਵਿਰੋਧ ਦੀ ਅਰਜੀ ਦਾਇਰ ਕਰ ਦਿੱਤੀ ਹੈ। ਦੂਸਰੇ ਪਾਸੇ ਇਸ ਕਤਲ ਕਾਂਡ ਨੂੰ ਲੈ ਕੇ ਸਕੂਲ ਮੈਨੇਜਮੈਂਟ ਦੇ ਵਕੀਲ ਕੇ.ਟੀ.ਐੱਸ. ਤੁਲਸੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਹਰਿਆਣਾ ਤੋਂ ਬਾਹਰ ਦਿੱਲੀ ਦੀ ਸਾਕੇਤ ਕੋਰਟ ਵਿੱਚ ਕੀਤੀ ਜਾਵੇ। ਸੁਪਰੀਮ ਕੋਰਟ ਇਸ ਬਾਰੇ ਸੁਣਵਾਈ 18 ਸਤੰਬਰ ਨੂੰ ਕਰੇਗੀ। ਮੁੰਬਈ ਪੇਰੈਂਟਸ ਅਤੇ ਵੈਲਫੇਅਰ ਐਸੋਸੀਏਸ਼ਨ ਦੇ ਵਕੀਲ ਨੇ ਕੇ.ਟੀ.ਐੱਸ. ਤੁਲਸੀ ਦੀ ਮੰਗ ਦਾ ਜੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ ਤਾਂ ਹਾਈਕੋਰਟ ਇਸ ਦੀ ਸੁਣਵਾਈ ਕਿਵੇਂ ਕਰ ਸਕਦੀ ਹੈ?

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp