ਸਟਾਫ ਰਿਪੋਰਟਰ, ਖੰਨਾ : ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਪਿੰ੍ਸੀਪਲ ਿਲੰਸੀ ਜੇਵੀਅਰ ਦੀ ਅਗਵਾਈ ‘ਚ 11ਵੀਂ (ਮੈਡੀਕਲ) ਦੀ ਵਿਦਿਆਰਥਣ ਕ੍ਰਿਕਟ ਖਿਡਾਰੀ ਕ੍ਰਿਤਿਕਾ ਸ਼ਰਮਾ ਦਾ ਰਾਜ ਪੱਧਰੀ ਅੰਡਰ-19 (ਲੜਕੀਆਂ) ਕ੍ਰਿਕਟ ਮੁਕਾਬਲੇ ‘ਚ ਦੂਜਾ ਸਥਾਨ ਹਾਸਲ ਕਰਨ ‘ਤੇ ਸਨਮਾਨ ਕੀਤਾ ਗਿਆ।
ਪਿੰ੍ਸੀਪਲ ਿਲੰਸੀ ਜੇਵੀਅਰ ਨੇ ਕਿਹਾ ਰਾਜ ਪੱਧਰੀ ਖੇਡ ਮੁਕਾਬਲਿਆਂ ‘ਚ ਕ੍ਰਿਤਿਕਾ ਸ਼ਰਮਾ ਦੀ ਸ਼ਮੂਲੀਅਤ ਤੇ ਟੀਮ ਵੱਲੋਂ ਦੂਜਾ ਸਥਾਨ ਹਾਸਲ ਕਰਨਾ ਸਕੂਲ ਲਈ ਹੀ ਨਹੀਂ ਸਗੋਂ ਸਾਰੇ ਖੰਨਾ ਸ਼ਹਿਰ ਲਈ ਵੀ ਮਾਣ ਦੀ ਗੱਲ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਨੇ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਕ੍ਰਿਕਟ ਟੀਮ ਨੂੰ ਇਸ ਮਾਣਮੱਤੀ ਪ੍ਰਰਾਪਤੀ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਸਕੂਲ ਡਾਇਰੈਕਟਰ ਐਮਲ ਵਰਗਿਸ, ਸਪੋਰਟਸ ਇੰਚਾਰਜ ਵਿੱਕੀ ਸ਼ਰਮਾ, ਦਿਲਸ਼ਾਦ ਰਾਣਾ ਕ੍ਰਿਕਟ ਕੋਚ ਆਦਿ ਹਾਜ਼ਰ ਸਨ।


