Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤੀ ਮੂਲ ਦੀਆਂ 2 ਕੈਨੇਡੀਅਨ ਭੈਣਾਂ ਅਫਰੀਕਾ ‘ਚ ਗਿ੍ਫ਼ਤਾਰ

By Admin Published 2 min read

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਅਫਰੀਕਾ ਦੇ ਦੇਸ਼ ਨਾਈਜੀਰੀਆ ਵਿਚ ਜਾ ਕੇ ਵੇਸਵਾਪੁਣੇ ਨਾਲ ਜੁੜ ਕੇ ਧਨਾਢ ਵਿਅਕਤੀਆਂ ਨੂੰ ਬਲੈਕਮੇਲ ਕਰਨ ਅਤੇ ਜਬਰੀ ਰਕਮਾਂ ਵਸੂਲਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦੀਆਂ ਤਰਨਜੋਤ ਅਤੇ ਕਿਰਨ ਮਠਾੜੂ ਨਾਮਕ ਕੁੜੀਆਂ (ਸਕੀਆਂ ਭੈਣਾਂ) ਪੁਲਿਸ ਨੇ ਗਿ੍ਫਤਾਰ ਕੀਤੀਆਂ ਹਨ। ਦੋਵਾਂ ਨੂੰ ਰਾਜਧਾਨੀ ਲਾਗੋਸ ਲਾਗੇ ਯਾਬਾ ਵਿਖੇ ਬੀਤੀ 23 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਬੀਤੇ ਕੱਲ੍ਹ ਜ਼ਮਾਨਤ ‘ਤੇ ਰਿਹਾਅ ਕੀਤੀਆਂ ਗਈਆਂ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡੀਅਨ ਨਾਗਰਿਕ ਤਰਨਜੋਤ ਉਰਫ ਜੋਤੀ ਅਤੇ ਕਿਰਨ ਦੀ ਅਫਰੀਕਾ ਵਿਚ ਗਿ੍ਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਉਹ ਵੈਬਸਾਈਟ, ਟਵਿੱਟਰ, ਇੰਸਟਾਗ੍ਰਾਮ ਆਦਿਕ ਅਕਾਊਾਟਾਂ ਰਾਹੀਂ ਆਪਣਾ ਧੰਦਾ ਚਲਾਉਂਦੀਆਂ ਸਨ। ਆਪਣੇ ਕਮਰਿਆਂ ਵਿਚ ਛੁਪਾ ਕੇ ਕੈਮਰੇ ਲਗਾਏ ਹੋਏ ਸਨ, ਜਿਨ੍ਹਾਂ ਰਾਹੀਂ ਕੋਲ਼ ਆਏ ਬੰਦਿਆਂ ਦੀਆਂ ਫੋਟੋਆਂ ਖਿੱਚ ਲਈਆਂ ਜਾਂਦੀਆਂ ਸਨ ਅਤੇ ਵੀਡੀਓ ਕਲਿੱਪ ਬਣਾ ਲਏ ਜਾਂਦੇ। ਉਸ ਸਮੱਗਰੀ ਦੇ ਅਧਾਰ ‘ਤੇ ਉਨ੍ਹਾਂ ਬੰਦਿਆਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਅਤੇ ਜਾਣਬੁੱਝ ਕੇ ਨਾਮਵਰ ਅਤੇ ਅਮੀਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਅਨੁਸਾਰ ਕਥਿਤ ਦੋਵੇਂ ਦੋਸ਼ਣਾਂ ਇੰਟਰਨੈਟ ਰਾਹੀਂ ਲੋਕਾਂ ਨੂੰ ਆਪਣੇ ਸ਼ਾਹੀ ਜੀਵਨ ਦਾ ਭੁਲੇਖਾ ਪਾਉਂਦੀਆਂ ਸਨ। ਉਨ੍ਹਾਂ ਦੀ ਅਦਾਲਤ ਵਿਚ ਅਗਲੀ ਪੇਸ਼ੀ 26 ਜਨਵਰੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp