ਪੰਜਾਬ Punjab ਬੱਚਿਆਂ ਨੂੰ ਸਕੂਲ ਭੇਜਣ ਵਾਲੀ ਮਾਂ ਦੇ ਖਾਤੇ ’ਚ ਸਿੱਧੇ ਟਰਾਂਸਫਰ ਹੋਣਗੇ 15000 ਰੁਪਏ By Admin Published January 9, 2020 2 min read Share on WhatsApp Facebook X Copy link Text ੳ ੳ ੳ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਵੀਰਵਾਰ ਨੂੰ ਸੂਬਾ ਸਰਕਾਰ ਦੀ ਅਭਿਲਾਸ਼ੀ ਯੋਜਨਾ ‘ਅੰਮਾ ਵੋਡੀ’ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਉਦੇਸ਼ ਲੱਖਾਂ ਗਰੀਬ ਅਤੇ ਲੋੜਵੰਦ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਰੈਡੀ ਨੇ ਲਗਭਗ 43 ਲੱਖ ਮਾਵਾਂ ਦੇ ਖਾਤਿਆਂ ਵਿੱਚ 15,000 ਰੁਪਏ ਸਾਲਾਨਾ ਵਿੱਤੀ ਸਹਾਇਤਾ ਨਾਲ ਸੂਬੇ ਦੇ 82 ਲੱਖ ਬੱਚਿਆਂ ਦੇ ਲਾਭ ਲਈ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਯੋਜਨਾ ਦੀ ਸ਼ੁਰੂਆਤ ਲੈਪਟਾਪ ਦਾ ਬਟਨ ਦਬਾ ਕੇ ਕੀਤੀ। ਤ੍ਰਿਪਤੀ ਤੋਂ ਲਗਭਗ 70 ਕਿਲੋਮੀਟਰ ਦੂਰ ਚਿਤੂਰ ਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਰੈਡੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਸੂਬੇ ਦੇ 82 ਲੱਖ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਲਗਭਗ 43 ਲੱਖ ਮਾਵਾਂ ਦੀ ਸਹਾਇਤਾ ਲਈ ਇਸ ਯੋਜਨਾ ਤਹਿਤ 6,318 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅੰਮਾ ਵੋਡੀ ਯੋਜਨਾ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਇਤਿਹਾਸਕ ਤਬਦੀਲੀਆਂ ਲਿਆਉਣ ਵਾਲੀ ਆਪਣੀ ਕਿਸਮ ਦੀ ਪਹਿਲੀ ਸਕੀਮ ਹੈ। ਉਨ੍ਹਾਂ ਦੀ ਸਰਕਾਰ ਸਰਕਾਰੀ ਵਿਦਿਅਕ ਅਦਾਰਿਆਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰੀ ਤਰ੍ਹਾਂ ਬਦਲਣ ਲਈ ਵਚਨਬੱਧ ਹੈ। 14000 ਕਰੋੜ ਰੁਪਏ ਦੇ ਬਜਟ ਪ੍ਰਬੰਧ ਨਾਲ, ਸਰਕਾਰ ਨੇ ਪੜਾਅਵਾਰ 45 ਹਜ਼ਾਰ ਸਰਕਾਰੀ ਸਕੂਲਾਂ, 471 ਮਿਡਲ ਕਾਲਜਾਂ, 148 ਡਿਗਰੀ ਕਾਲਜਾਂ ਅਤੇ ਹੋਸਟਲਾਂ ਵਿੱਚ ਆਧੁਨਿਕੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਤੋਂ ਅੰਗਰੇਜ਼ੀ ਭਾਸ਼ਾ ਸਾਰੇ ਸਰਕਾਰੀ ਸਕੂਲਾਂ ਚ ਪਹਿਲੀ ਤੋਂ ਛੇਵੀਂ ਜਮਾਤ ਤਕ ਪੜ੍ਹਨ ਦਾ ਮਾਧਿਅਮ ਬਣੇਗੀ ਅਤੇ ਹਰ ਸਾਲ ਇਸ ਨੂੰ ਵਧਾ ਕੇ ਅੰਗਰੇਜ਼ੀ ਰਾਹੀਂ ਦਸਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। Admin Punjab Guardian · Surrey ← Previous ਨਿਰਭਯਾ ਬਲਾਤਕਾਰ-ਕਤਲ ਕੇਸ ਦੇ ਚਾਰੇ ਕਾਤਲਾਂ ਬਾਰੇ ਕੋਰਟ ’ਚ ਦਿਲਚਸਪ ਪਟੀਸ਼ਨ ਦਾਇਰ Next → E-Paper-Seattle 09 Jan., 2020 – A2,3,4,23,24,25,26,45,46,47,48