Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਬ੍ਰਿਟਿਸ਼ ਲੜਾਕੂ ਜਹਾਜ਼ਾਂ ਨੇ ਇਰਾਨੀ ਡਰੋਨ ਡੇਗੇ: ਸੂਨਕ

By uscreative Published 1 min read

ਲੰਡਨ, 14 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਕਿਹਾ ਕਿ ਬਰਤਾਨਵੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਇਰਾਨ ਵੱਲੋਂ ਇਜ਼ਰਾਈਲ ’ਤੇ ਦਾਗ਼ੇ ਕਈ ਡਰੋਨਾਂ ਨੂੰ ਫੁੰਡਿਆ ਹੈ। ਉਨ੍ਹਾਂ ਨਾਲ ਹੀ ਟਕਰਾਅ ਨੂੰ ਵਧਣ ਤੋਂ ਬਚਣ ਲਈ ‘ਸ਼ਾਂਤੀ ਬਣਾਈ’ ਰੱਖਣ ਦੀ ਅਪੀਲ ਕੀਤੀ। ਸੂਨਕ ਨੇ ਮੀਡੀਆ ਨੂੰ ਕਿਹਾ, ‘‘ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਹਮਲੇ ਦੌਰਾਨ ਸਾਡੇ ਜਹਾਜ਼ਾਂ ਨੇ ਵੱਡੀ ਗਿਣਤੀ ਇਰਾਨੀ ਡਰੋਨ ਡੇਗੇ ਹਨ।’’ ਉਨ੍ਹਾਂ ਕਿਹਾ, ‘‘ਜੇਕਰ ਇਹ ਹਮਲਾ ਸਫਲ ਹੋਇਆ ਤਾਂ ਖੇਤਰੀ ਸਥਿਰਤਾ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਜਾਵੇਗਾ। ਅਸੀਂ ਇਜ਼ਰਾਈਲ ਅਤੇ ਵੱਡੇ ਖੇਤਰ ਦੀ ਸੁਰੱਖਿਆ ਦੇ ਪੱਖ ਵਿੱਚ ਹਾਂ ਜੋ ਸਾਡੀ ਆਪਣੀ ਸੁਰੱਖਿਆ ਲਈ ਵੀ ਅਹਿਮ ਹੈ। ਹੁਣ ਸਾਨੂੰ ਸ਼ਾਂਤੀ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦੇਣਾ ਚਾਹੀਦਾ ਹੈ।’’ 

uscreative Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp