Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਬੁਰਹਾਨ ਵਾਨੀ ਦੀ ਤਰੀਫ ਕਰਨ ‘ਤੇ ਵਿਦਿਆਰਥੀਆਂ ਦੇ ਦੋ ਧਿਰਾਂ ‘ਚ ਹੋਇਆ ਹੰਗਾਮਾ

By uscreative Published 1 min read

ਉਦੈਪੁਰ— ਇਕ ਵਾਰ ਫਿਰ ਤੋਂ ਬੁਰਹਾਨ ਵਾਨੀ ‘ਤੇ ਫੇਸਬੁੱਕ ਕੁਮੈਂਟਸ ਨੂੰ ਲੈ ਕੇ ਦੋ ਵਿਦਿਆਰਥੀਆਂ ਦੇ ਧਿਰ ਆਪਸ ‘ਚ ਭਿੜ ਗਏ। ਇਸ ਵਾਰ ਖਬਰ ਉਮਰੜਾ ਦੇ ਟੈਕਨੋ ਕਾਲਜ ‘ਚੋਂ ਹੈ, ਜਿੱਥੇ ਵਿਦਿਆਰਥੀਆਂ ਦੇ ਦੋ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਕਸ਼ਮੀਰੀ ਵਿਦਿਆਰਥੀਆਂ ਨੇ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ। ਦੋਵੇਂ ਧਿਰਾਂ ਦੇ ਵਿਚ ਪੱਥਰਬਾਜ਼ੀ ਵੀ ਹੋਈ। ਹੰਗਾਮਾ ਵਧਦਾ ਦੇਖ ਕਾਲਜ ਪ੍ਰਸ਼ਾਸਨ ਨੂੰ ਪੁਲਸ ਦੀ ਮਦਦ ਲੈਣੀ ਪਈ। ਵਿਵਾਦ ਇਕ ਕਸ਼ਮੀਰ ਵਿਦਿਆਰਥੀ ਵਲੋਂ ਫੇਸਬੁੱਕ ‘ਤੇ ਦੇਸ਼ ਵਿਰੋਧੀ ਕੁਮੈਂਟਸ ਅਤੇ ਪੋਸਟਰਸ ਸ਼ੇਅਰ ਕਰਨ ਨਾਲ ਸ਼ੁਰੂ ਹੋਇਆ। ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧੀ ਕੀਤਾ। ਮੁਦੱਸਰ ਰਾਸ਼ਿਦ ਨਾਂ ਦੇ ਕਸ਼ਮੀਰੀ ਵਿਦਿਆਰਥੀ ਨੇ ਫੇਸਬੁੱਕ ਅਕਾਊਂਟ ‘ਤੇ ਦੇਸ਼ ਵਿਰੋਧੀ ਕੁਮੈਂਟਸ ਅਤੇ ਪੋਸਟਰ ਸ਼ੇਅਰ ਕੀਤੇ। ਇਸ ਦੇ ਨਾਲ ਹੀ ਲਿਖਿਆ, ”ਬੁਰਹਾਨ ਵਾਨੀ ‘ਤੇ ਸਾਨੂੰ ਮਾਣ ਹੈ।” ਇਸ ਗੱਲ ਦਾ ਪਤਾ ਚਲਦੇ ਹੀ ਦੂਜੇ ਸੂਬਿਆਂ ਦੇ ਵਿਦਿਆਰਥੀ ਭੜਕ ਗਏ। ਸਵੇਰੇ 9 ਵਜੇ ਕਾਲਜ ਕੈਂਪਸ ਵਿਦਿਆਰਥੀਆਂ ਦੇ 2 ਧਿਰਾਂ ‘ਚ ਵੰਡਿਆ ਗਿਆ। ਕਸ਼ਮੀਰੀ ਵਿਦਿਆਰਥੀਆਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਤਾਂ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੇ ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਾਦਾਬਾਦ ਦੇ ਨਾਅਰੇ ਲਗਾਏ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp