ਬੀਸੀ ਅਤੇ ਅਲਬਰਟਾ ਵਿਚਕਾਰ ਛਿੜਿਆ ਝਗੜਾ ਅਲਬਰਟਾ ਦੀ ਪ੍ਰੀਮੀਅਰ ਨੇ ਕੀਤਾ ਐਲਾਨ

ਅਲਬਰਟਾ— ਕੈਨੇਡਾ ਦੇ ਦੋ ਸੂਬਿਆਂ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚਕਾਰ ਤੇਲ ਪਾਈਪਲਾਈਨ ਨੂੰ ਲੈ ਕੇ ਝਗੜਾ ਹੋਇਆ ਸੀ, ਜੋ ਹੁਣ ਤੂਲ ਫੜਦਾ ਜਾ ਰਿਹਾ ਹੈ। ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਆਉਣ ਵਾਲੇ ਅਲਬਰਟਾ ਦੇ ਤੇਲ ਦੀ ਲੜਾਈ ਹੁਣ ਵਾਈਨ ਦੀ ਜੰਗ ਬਣ ਗਈ ਹੈ। ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਲਬਰਟਾ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀਆਂ ਵਾਈਨਰੀਜ਼ ਦੀ ਵਾਈਨ ਉੱਤੇ ਤੁਰੰਤ ਪਾਬੰਧੀ ਲਗਾਈ ਜਾਵੇਗੀ। ਨੌਟਲੇ ਨੇ ਕਿਹਾ,’’ਇਹ ਕਦਮ ਚੁੱਕ ਕੇ ਅਸੀਂ ਬ੍ਰਿਟਿਸ਼ ਕੋਲੰਬੀਆ ਨੂੰ ਇਸ ਹਕੀਕਤ ਤੋਂ ਜਾਣੂ ਕਰਵਾ ਸਕਦੇ ਹਾਂ ਕਿ ਹੁਣ ਅਸੀਂ ਹੱਥ ਉੱਤੇ ਹੱਥ ਧਰ ਕੇ ਇਹ ਸਭ ਹੁੰਦਾ ਨਹੀਂ ਵੇਖਣ ਵਾਲੇ ਅਤੇ ਅਸੀਂ ਵੀ ਸਖਤ ਕਦਮ ਚੁੱਕਾਂਗੇ। ਉਨ੍ਹਾਂ ਕਿਹਾ ਕਿ ‘ਅਲਬਰਟਾ ਗੇਮਿੰਗ ਐਂਡ ਲੀਕਰ ਕੰਟਰੋਲ ਬੋਰਡ’ ਵੱਲੋਂ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਾਈਨ ਅਲਬਰਟਾ ਲਿਆਂਦੇ ਜਾਣ ਉੱਤੇ ਤੁਰੰਤ ਰੋਕ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ 2017 ਵਿੱਚ 17.2 ਮਿਲੀਅਨ ਬੋਤਲਾਂ ਦਰਾਮਦ ਕੀਤੀਆਂ ਗਈਆਂ ਸਨ। ਇੱਕ ਅੰਦਾਜ਼ੇ ਮੁਤਾਬਕ ਇਸ ਨਾਲ ਬੀ.ਸੀ. ਦੀਆਂ ਵਾਈਨਰੀਜ਼ ਨੂੰ ਹਰ ਸਾਲ 70 ਮਿਲੀਅਨ ਡਾਲਰਾਂ ਦਾ ਫਾਇਦਾ ਹੋਇਆ। ਉਨ੍ਹਾਂ ਆਖਿਆ ਕਿ ਬੀ.ਸੀ. ਲਈ ਵਾਈਨ ਇੰਡਸਟਰੀ ਬਹੁਤ ਜ਼ਿਆਦਾ ਜ਼ਰੂਰੀ ਹੈ, ਭਾਵੇਂ ਇਹ ਓਨੀ ਜ਼ਰੂਰੀ ਵੀ ਨਾ ਹੋਵੇ ਜਿੰਨੀ ਕਿ ਐਨਰਜੀ ਇੰਡਸਟਰੀ ਅਲਬਰਟਾ ਤੇ ਕੈਨੇਡਾ ਲਈ ਅਹਿਮ ਹੈ।ਨੌਟਲੇ ਨੇ ਆਖਿਆ ਕਿ ਉਹ ਅਲਬਰਟਾ ਵਾਸੀਆਂ ਨੂੰ ਇਹ ਬੇਨਤੀ ਕਰਦੀ ਹੈ ਕਿ ਅਗਲੀ ਵਾਰੀ ਜਦੋਂ ਉਹ ਵਾਈਨ ਦੇ ਗਿਲਾਸ ਦਾ ਆਰਡਰ ਕਰਨ ਤਾਂ ਇੱਕ ਵਾਰੀ ਆਪਣੇ ਐਨਰਜੀ ਵਰਕਰਜ਼ ਬਾਰੇ ਜ਼ਰੂਰ ਸੋਚ ਲੈਣ। ਆਪਣੇ ਪ੍ਰੋਵਿੰਸ ਬਾਰੇ ਸੋਚਣ ਅਤੇ ਇਸ ਤੋਂ ਬਾਅਦ ਅਲਬਰਟਾ ਦੀ ਬੀਅਰ ਦਾ ਆਰਡਰ ਵੀ ਉਹ ਕਰ ਸਕਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.