Ad-Time-For-Vacation.png

ਬੀਐਸਐੱਫ ਨੂੰ ਮਿਲੀ ਵੱਡੀ ਕਾਮਯਾਬੀ,2 ਅਰਬ 75 ਕਰੋੜ ਦੀ ਹੈਰੋਇਨ ਸਮੇਤ ਦੋ ਪਿਸਤੋਲ ਬਰਾਮਦ

ਚੰਡੀਗੜ੍ਹ: ਬੀ.ਐਸ.ਐਫ. ਨੇ 2 ਅਰਬ 75 ਕਰੋੜ ਦੇ ਕੌਮਾਂਤਰੀ ਮੁੱਲ ਦੀ ਹੈਰੋਇਨ ਦੇ 55 ਪੈਕਟ ਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਬੀ. ਐਸ. ਐਫ. ਦੀ 12ਵੀਂ ਬਟਾਲੀਅਨ ਨੂੰ ਮਿਲੀ ਪੁਖਤਾ ਸੂਚਨਾ ਦੇ ਅਧਾਰ ‘ਤੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੈਦੀ ਬਾਹਰੀ ਸਰਹੱਦੀ ਚੌਕੀ ਰੋਸੇ ਨਜ਼ਦੀਕ ਭਾਰਤ ਅੰਦਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ ਕਰ ਰਹੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫਲ ਬਣਾਇਆ ਹੈ।ਰੋਸੇ ਚੌਕੀ ਨਜ਼ਦੀਕ ਹਨੇਰਾ ਹੁੰਦੇ ਹੀ ਕੱਲ੍ਹ ਸ਼ਾਮ ਸਮੇਂ ਬੀ. ਐਸ. ਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਕੁਝ ਹਰਕਤ ਵੇਖੀ। ਜਿਸ ‘ਤੇ ਉਹਨਾਂ ਨੇ ਭਾਰਤ ਅੰਦਰ ਪਾਈਪ ਪਾ ਕੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ ਕਰ ਰਹੇ ਕੁਝ ਪਾਕਿਸਤਾਨੀ ਤਸਕਰਾਂ ਨੂੰ ਲਲਕਾਰਿਆ ਪਰ ਉਨ੍ਹਾਂ ਨੇ ਆਪਣਾ ਕੰਮ ਜਾਰੀ ਰੱਖਿਆ। ਜਿਸ ‘ਤੇ ਬੀ. ਐਸ.ਐਫ. ਵੱਲੋਂ ਆਪਣੇ ਬਚਾਅ ਵਿੱਚ ਤਸਕਰਾਂ ‘ਤੇ ਗੋਲੀ ਚਲਾਈ ਅਤੇ ਪਾਕਿਸਤਾਨੀ ਤਸਕਰ ਭੱਜਣ ‘ਚ ਕਾਮਯਾਬ ਹੋ ਗਏ।ਉਸ ਵੇਲੇ ਕੀਤੀ ਗਈ ਕਾਰਵਾਈ ਵਿੱਚ 55 ਪੈਕੇਟ ਹੈਰੋਇਨ ਅਤੇ 2 ਪਿਸਤੌਲ ਬਾਰਮਦ ਕੀਤੇ। ਬੀ. ਐਸ. ਐਫ. ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.