ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਫੈੱਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕਰਵਾਏ ਨੈਸ਼ਨਲ ਐਵਾਰਡ 2023 ‘ਚ ਈਸਟਵੁੱਡ ਸਕੂਲ ਮੁੱਲਾਂਪੁਰ ਨੂੰ ‘ਅਕੈਡਮਿਕ ਐਕਸੇਲੈਸ਼ਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿੰ੍ਸੀਪਲ ਡਾ. ਅਮਨਦੀਪ ਕੌਰ ਬਖਸ਼ੀ ਨੂੰ ਵਿੱਦਿਆ ਦੇ ਖੇਤਰ ‘ਚ ਪ੍ਰਰਾਪਤੀਆਂ ਤੇ ਵਿਸ਼ੇਸ਼ ਯੋਗਦਾਨ ਕਰਕੇ ‘ਪ੍ਰਰੈਸਟੀਜੀਅਸ ਪਿੰ੍ਸੀਪਲ ਐਵਾਰਡ’ ਤੇ ‘ਗੋਲਡਨ ਪਿੰ੍ਸੀਪਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਗੁਰਸਹਿਜ ਸਿੰਘ ਨੂੰ ਮੈਗਾ ਓਲੰਪੀਅਡ ਕੌਮਬੈਟ 2023 ‘ਚ ਹਿਸਾਬ ਵਿਸ਼ੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ‘ਸਟੇਟ ਚੈਂਪੀਅਨ’ ਦੇ ਐਵਾਰਡ ਨਾਲ ਸਨਮਾਨਿਆ ਗਿਆ।
ਸਕੂਲ ਅਧਿਆਪਕ ਬਲਜਿੰਦਰ ਕੌਰ ਨੂੰ ‘ਇਨਸਪਾਰਿੰਗ ਟੀਚਰ’ ਦੇ ਐਵਾਰਡ ਨਾਲ ਸਨਮਾਨਿਆ ਗਿਆ। ਇਨ੍ਹਾਂ ਵਿਸ਼ੇਸ਼ ਸਨਮਾਨਾਂ ਨੂੰ ਹਾਸਲ ਕਰਨ ਉਪਰੰਤ ਸਕੂਲ ਪਹੁੰਚਣ ਤੇ ਮੈਨੇਜਮੈਂਟ ਤੇ ਅਧਿਆਪਕਾਂ ਵੱਲੋਂ ਡਾ. ਬਖਸ਼ੀ ਤੇ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।


