ਪ੍ਰਸਿੱਧ ਵਕੀਲ ਰੰਜਨ ਲੱਖਨਪਾਲ ਦਾ ਬੀ.ਸੀ ਦੇ ਸਿੱਖਾਂ ਵੱਲੋਂ ਸਨਮਾਨ

ਸਰੀ:- ਪ੍ਰਸਿੱਧ ਵਕੀਲ ਰੰਜਨ ਲੱਖਨਪਾਲ ਜੋ ਕਿ ਸਿੱਖ ਕੌਮ ਵਿੱਚ ਸੇਵਾਵਾਂ ਬਦਲੇ ਜਾਣੇਂ ਜਾਂਦੇ ਹਨ ਉਹ ਅੱਜ ਕੱਲ ਕੈਨੇਡਾ ਦੇ ਦੌਰੇ ਤੇ ਆਏ ਹੋਏ ਹਨ।ਉਨਾ ਦਾ ਬੀ.ਸੀ ਦੇ ਸਿੱਖਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ ਗੁਰਦਵਾਰਾ ਸਾਹਿਬਾਨ ਅਤੇ ਜਥੇਬੰਦੀਆਂ ਨੇ ਉਨਾ ਦੇ ਮਾਨ ਸਨਮਾਨ ਵਿੱਚ ਉਨ੍ਹਾ ਨੂੰ ਸਿਰਪਾਉ ਭੇਂਟ ਕੀਤੇ। ਵਰਨਣ ਯੋਗ ਹੈ ਕਿ ਵਕੀਲ਼ ਰੰਜਲ ਪਾਲ 1984 ਤੋਂ ਬਾਅਦ ਸਰਕਾਰੀ ਦਹਿਸ਼ਤਗਰਦੀ ਦੌਰਾਨ ਸੈਂਕੜੇ ਸਿੱਖਾਂ ਦੇ ਕੇਸ ਲੜੇ। ਬਹੁਤ ਸਾਰੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚੋਂ ਬਰੀ ਕਰਵਾਇਆ ਅਤੇ ਜਿਨ੍ਹਾਂ ਵੀ ਪੁਸਿਲ ਅਧਿਕਾਰੀਆ ਖਿਲਾਫ ਉਨਾ ਕੋਲ ਸ਼ਿਕਾਇਤਾਂ ਦਰਜ ਹੋਈਆ ਉਨਾ ਨੂੰ ਬਣਦੀ ਸਜ਼ਾ ਵੀ ਦਿਵਾਈ।ਉਨਾਂ ਨੇ ਪੰਜਾਬ ਗਾਰਡੀਅਨ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਜੇ ਇਨਸਾਫ ਲਈ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਸਾਨੂੰ ਇਛਾ ਸ਼ਕਤੀ ਬਲਵਾਨ ਰੱਖਕੇ ਅੱਗੇ ਆਉਂਣਾ ਚਾਹੀਦਾ ਹੈ।ਉਨਾ ਇਹ ਵੀ ਕਿਹਾ ਕਿ ਸਾਡੇ ਪ੍ਰੀਵਾਰ ਨੂੰ ਵੀ ਬਹੁਤ ਦੁੱਖ ਝੱਲਣੇਂ ਪਏ ਪਰ ਅਸੀਂਂ ਇਨਸਾਫ ਪ੍ਰਾਪਤੀ ਦਾ ਰਾਹ ਨਹੀਂ ਤਿਆਗਿਆ।ਸੋ ਸਾਨੂੰ ਸਾਰਿਆ ਸਮਝ ਰੱਖਕੇ ਚਲਣ ਦੀ ਲੋੜ ਹੈ,ਇਹੀ ਸਿਖੀ ਦਾ ਰਾਹ ਹੈ।ਉਨਾ ਇਹ ਵੀ ਕਿਹਾ ਕਿ ਮੈਂ ਸਰੂਪ ਕਰਕੇ ਸਿੱਖ ਨਹੀਂਂ ਹਾਂ ਪਰ ਕਰਣੀਂ ਵਿੱਚ ਵਿੱਚ ਮੈਂ ਸਿੱਖ ਫਿਲਾਸਫੀ ਨੂੰ ਅੱਗੇ ਰੱਖਕੇ ਚੱਲਦਾ ਹਾਂ।ਬੀ.ਸੀ ਵਿੱਚ ਉਨਾ ਦਾ ਨਾਰਥ-ਅਮਰੀਕਾ ਸਿੱਖ ਐਕਟੇਵਿਸਟ,ਅਕਾਲੀ ਦਲ ਅੰਮ੍ਰਿਤਸਰ,ਗੁਰਦਵਾਰਾ ਦਸ਼ਮੇਸ਼ ਦਰਬਾਰ ਸਰੀ,ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਸਰੀ ਅਤੇ ਹੋਰ ਸਿੱਖ ਜਥੇਬੰਦੀਆ ਵੱਲੋਂ ਉਨ੍ਹਾ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਅਤੇ ਗੋਲਡ ਮੈਡਲ ਵੀ ਭੇਟ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.