Skip to content
Monday, November 23, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਪ੍ਰਦੂਸ਼ਣ ਦੇ ਖਤਰਨਾਕ ਰੂਪ ਕਾਰਨ ਭਾਰਤ ਤੋਂ ਰੁੱਸੇ ਵਿਦੇਸ਼ੀ ਪੰਛੀ

By Admin Published 2 min read

ਨਵੀਂ ਦਿੱਲੀ— ਇਕ ਸਮਾਂ ਹੁੰਦਾ ਸੀ ਜਦੋਂ ਨਵੰਬਰ ਆਉਂਦੇ ਹੀ ਭਾਰਤ ਸਾਈਬੇਰੀਆਈ ਅਤੇ ਪ੍ਰਵਾਸੀ ਪੰਛੀਆਂ ਨਾਲ ਭਰ ਜਾਂਦਾ ਸੀ ਅਤੇ ਬਹੁਤ ਜ਼ਿਆਦਾ ਗਿਣਤੀ ‘ਚ ਪੰਛੀਆਂ ਦੇ ਝੁੰਡ ਹਰੇ-ਭਰੇ ਜੰਗਲਾ ਤੋਂ ਲੈ ਕੇ ਪਿੰਡਾਂ ਦੇ ਬਾਗਾਂ ਤਕ ਪਹੁੰਚ ਜਾਂਦੇ ਸਨ ਪਰ ਹੁਣ ਇਹ ਪੰਛੀ ਗਾਇਬ ਹੁੰਦੇ ਜਾ ਰਹੇ ਹਨ। ਦਿੱਲੀ ‘ਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ‘ਤੇ ਪਹੁੰਚਣ ਕਾਰਨ ਜਿੱਥੇ ਇਨਸਾਨਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਉਥੇ ਹੀ ਪੰਛੀਆਂ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਨਵੰਬਰ ਮਹੀਨੇ ਦੇ ਆਉਂਦੇ ਹੀ ਵਿਦੇਸ਼ੀ ਪ੍ਰਵਾਸੀ ਪੰਛੀ ਭਾਰਤ ‘ਚ ਦਾਖਲ ਹੋ ਜਾਂਦੇ ਸਨ ਪਰ ਇਸ ਵਾਰ ਕਈ ਪ੍ਰਮੁੱਖ ਵਿਦੇਸ਼ੀ ਪ੍ਰਜਾਤੀਆਂ ਭਾਰਤ ‘ਚ ਨਹੀਂ ਦੇਖੀਆਂ ਜਾ ਰਹੀਆਂ ਹਨ।

ਦਿੱਲੀ ਦੇ ਯਮੁਨਾ ਬਾਇਡਾਇਵਰਸਿਟੀ ਪਾਰਕ ਸਮੇਤ ਭਰਤਪੁਰ ਦੇ ਘਨਾ ਪੰਛੀ ਵਿਹਾਰ, ਸੁਲਤਾਨਪੁਰ, ਅੋਖਲਾ ਬਰਡ ਸੇਂਕਚੁਰੀ ਦੇ ਆਂਕੜਿਆਂ ਮੁਤਾਬਕ ਪ੍ਰਵਾਸੀ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ। ਭਾਰਤ ‘ਚ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀਆਂ ਲਈ ਪੰਛੀ ਵਿਹਾਰ ਅਤੇ ਆਰਟੀਫਿਸ਼ਲ ਤਲਾਬ ਬਣਾਉਣ ਦੇ ਬਾਵਜੂਦ ਉਨ੍ਹਾਂ ਦੀ ਗਿਣਤੀ ‘ਚ ਕਮੀ ਆਈ ਹੈ। ਇਥੋਂ ਤੱਕ ਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੁੱਝ ਪ੍ਰਮੁੱਖ ਪ੍ਰਜਾਤੀਆਂ ਜਿਵੇਂ ਰੇੱਡ ਕ੍ਰੇਸਟੇਡ ਪੋਚਾਰਡ, ਗ੍ਰੇ ਲੈੱਗ ਗੀਜ, ਫੇਰਿਜਿਲਸ ਪੋਚਾਰਡ, ਨਾਰਦਨ ਪਿਨਟੇਲ, ਕਾਟਨ ਪਿਗਮੀ ਗੀਜ, ਯੁਰੇਸ਼ਿਅਨ ਵਿਜਨ ਅਤੇ ਵਾਰ ਹੇਡੇਡ ਗੀਜ ਇਸ ਸਾਲ ਦਸੰਬਰ ਆਉਣ ਤਕ ਭਾਰਤ ‘ਚ ਆਈਆਂ ਹੀ ਨਹੀਂ ਹਨ।

ਯਮੁਨਾ ਬਾਇਡਾਇਵਰਸਿਟੀ ਪਾਰਕ ਦੇ ਪੰਛੀ ਵਿਗਿਆਨਕ ਫਿਆਜ ਖੁਦਸਰ ਦਾ ਕਹਿਣਾ ਹੈ ਕਿ ਸਾਲ 2014-15 ਅਤੇ 2015-16 ਵਿਚਾਲੇ ਪੰਛੀਆਂ ਦੀ ਗਿਣਤੀ ਕਾਫੀ ਘੱਟ ਸੀ ਪਰ ਯਮੁਨਾ ਪਾਰਕ ‘ਚ ਪੰਛੀਆਂ ਲਈ ਕਲਾਈਮੇਟ ਰਿਵਿਲਿਏਂਟ ਸਿਸਟਮ ਤਿਆਰ ਕਰ ਕੇ ਅਨੁਕੂਲ ਵਾਤਾਵਰਨ ਦੇਣ ਦੀ ਕੋਸ਼ਿਸ਼ ਕੀਤੀ ਗਈ।

ਨਵੇਂ ਤਲਾਬਾਂ, ਪ੍ਰਵਾਸੀ ਪੰਛੀਆਂ ਦੇ ਖਾਣ ਲਈ ਪੇੜ ਪੌਦਿਆਂ ਦੀ ਵਿਵਸਥਾ ਕੀਤੀ ਗਈ ਅਤੇ ਇਸ ਦੇ ਨਤੀਜੇ ਵਜੋ 2016-17 ‘ਚ ਨਵੰਬਰ ‘ਚ ਪੰਛੀਆਂ ਦੀ ਗਿਣਤੀ ਵਧੀ ਸੀ ਪਰ ਇਸ ਸਾਲ ਦੇ ਆਂਕੜੇ ਫਿਰ ਨਿਰਾਸ਼ ਕਰਨ ਵਾਲੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →

ਅਮਰੀਕਾ ਤੋਂ ਰਾਹੁਲ ਗਾਂਧੀ ਦਾ ਭਾਰਤੀ ਲੋਕਤੰਤਰ ‘ਤੇ ਬਿਆਨ: ਚੋਣ ਪ੍ਰਣਾਲੀ ਵਿੱਚ ਖਾਮੀਆਂ ਦੇ ਦਾਅਵੇ ‘ਤੇ ਨਵੀਂ ਸਿਆਸੀ ਚਰਚਾ ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਰਾਹੁਲ ਗਾਂਧੀ ਨੇ ਭਾਰਤੀ ਲੋਕਤੰਤਰ ਨੂੰ ਪਵਿੱਤਰ ਦੱਸਦਿਆਂ ਚੋਣ ਪ੍ਰਣਾਲੀ ਵਿੱਚ ਗੰਭੀਰ ਖਾਮੀਆਂ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਚੋਣਾਂ ਦਾ ਬਾਈਕਾਟ ਨਹੀਂ ਕਰੇਗੀ, ਸਗੋਂ ਚੋਣ ਮੈਦਾਨ ਵਿੱਚ ਰਹਿੰਦਿਆਂ ਕਥਿਤ ਖਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਂਦੀ ਰਹੇਗੀ।

November 19, 2026
Share on WhatsApp