ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਪਿੰਡ ਕਟਾਹਰੀ ਵਿਖੇ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਸ ਵਕਤ ਭਾਰੀ ਬਲ ਮਿਲਿਆ ਜਦੋਂ ਸਾਬਕਾ ਸਰਪੰਚ ਬੇਅੰਤ ਸਿੰਘ ਆਪਣੇ ਸਾਥੀਆਂ ਸਮੇਤ ਤੇ ਹੋਰ ਕਈ ਪਰਿਵਾਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਜਿਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਜਾਣ ਨਾਲ ਹਲਕਾ ਪਾਇਲ ਅੰਦਰ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲੇਗਾ।
ਇਸ ਸਮੇਂ ਸਾਬਕਾ ਸਰਪੰਚ ਬੇਅੰਤ ਸਿੰਘ, ਜਗਤਾਰ ਸਿੰਘ, ਬਿੱਟੂ ਸਿੰਘ, ਧਰਮਪਾਲ ਸਿੰਘ, ਕੇਸਰ ਸਿੰਘ, ਨਗਿੰਦਰ ਸਿੰਘ, ਸੋਨੀ ਸਿੰਘ, ਹਰਿੰਦਰ ਸਿੰਘ ਗਰੇਵਾਲ, ਰਾਮ ਸਿੰਘ, ਗੁਰਮੀਤ ਸਿੰਘ, ਨਿਰਭੈ ਸਿੰਘ, ਪ੍ਰਦੀਪ ਸਿੰਘ ਘਣਗਸ, ਸੁਖਵਿੰਦਰ ਸਿੰਘ ਘਣਗਸ, ਬਲਵੀਰ ਸਿੰਘ ਘਣਗਸ ਦਾ ਭਰਵੇਂ ਇਕੱਠ ‘ਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲ਼ੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਲ ਕੀਤਾ। ‘ਆਪ’ ‘ਚ ਸ਼ਾਮਲ ਹੋਏ ਸਾਬਕਾ ਸਰਪੰਚ ਬੇਅੰਤ ਸਿੰਘ ਨੇ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ‘ਚ ਸ਼ਾਮਲ ਹੋਏ ਹਨ। ਉਪਰੰਤ ਵਿਧਾਇਕ ਗਿਆਸਪੁਰਾ ਦਾ ਪਿੰਡ ਵਾਸੀਆਂ ਨੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰਰੀਤ ਸਿੰਘ ਘਣਗਸ, ਮਨਜੀਤ ਸਿੰਘ ਡੀਸੀ ਪੀਏ, ਬੂਟਾ ਸਿੰਘ ਰਾਣੋ, ਅਵਿਨਾਸ਼ਪ੍ਰਰੀਤ ਸਿੰਘ, ਪ੍ਰਗਟ ਸਿੰਘ ਸਿਆੜ, ਨਿੱਕਾ ਗਿਆਸਪੁਰਾ, ਨਰਿੰਦਰ ਸਿੰਘ ਬਿੱਲੂ, ਕਮਿਕਰ ਸਿੰਘ ਕਾਲਾ, ਮਨਦੀਪ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਗਾਗੂ, ਸਿਉਪਾਲ ਸਿੰਘ, ਦਲਜੀਤ ਸਿੰਘ ਜੀਰਖ ਆਦਿ ਹਾਜ਼ਰ ਸਨ।


