ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਵੀਰਵਾਰ ਮਾਛੀਵਾੜਾ ਦੇ ਪਾਲ ਹੁੰਡਈ ਸ਼ੋਰੂਮ ਵਿਖੇ ਸਰਪੰਚ ਮਿਲਣੀ ਕਰਵਾਈ ਗਈ, ਜਿਸ ‘ਚ ਪੁੱਜੇ ਸਾਰੇ ਪਤਵੰਤਿਆਂ ਨੂੰ ਕੰਪਨੀ ਦੀਆਂ ਸਰਵਿਸ ਤੇ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਜੋ ਪਿਛਲੇ 15-20 ਸਾਲਾਂ ਦੌਰਾਨ ਸੇਵਾ ਕਰ ਰਹੀ ਹੈ।

ਉਨ੍ਹਾਂ ਕਿਹਾ ਇਸ ਮਿਲਣੀ ਦਾ ਉਦੇਸ਼ ਹੈ ਕਿ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਨੰਬਰਦਾਰਾਂ ਨੂੰ ਪਾਲ ਹੁੰਡਈ ਵੱਲੋਂ ਨਵੀਂ ਗੱਡੀ ਲੈਣ ‘ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਪਾਲ ਹੰਡਈ ਕੰਪਨੀ ਦੇ ਐੱਮਡੀ ਸ਼ਮਿੰਦਰ ਸਿੰਘ ਦੇ ਪੁੱਤਰ ਹਰਸਿਮਰਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਉਹ ਉਨ੍ਹਾਂ ਨੂੰ ਪਹਿਲਾਂ ਪਿਆਰ ਦਿੰਦੇ ਆ ਰਹੇ ਨੇ ਤੇ ਉਮੀਦ ਕੀਤੀ ਕਿ ਉਸੇ ਤਰ੍ਹਾਂ ਅੱਗੇ ਤੋਂ ਵੀ ਉਹ ਉਨ੍ਹਾਂ ਦਾ ਮਾਣ ਇਸੇ ਤਰ੍ਹਾਂ ਵਧਾਉਂਦੇ ਰਹਿਣਗੇ।

ਉਨ੍ਹਾਂ ਆਏ ਪਤਵੰਤਿਆਂ ਨੂੰ ਗਿਫ਼ਟ ਵੀ ਦਿੱਤੇ। ਇਸ ਮੌਕੇ ਕੁਲਵੰਤ ਸਿੰਘ ਟੀਮ ਲੀਡਰ, ਯਾਦਵਿੰਦਰ ਸਿੰਘ, ਸਰਬਜੋਤ ਸਿੰਘ, ਡਿਪਟੀ ਸਿੰਘ, ਸ਼ਮਸ਼ੇਰ ਸਿੰਘ, ਗੁਰਪ੍ਰਰੀਤ ਕੌਰ, ਰਮਨਦੀਪ ਕੌਰ (ਸਾਰੇ ਸਟਾਫ ਮੈਂਬਰ) ਆਦਿ ਮੌਜੂਦ ਸਨ।