ਸੁਖਦੇਵ ਗਰਗ, ਜਗਰਾਓਂ : ਸਥਾਨਕ ਬੱਸ ਅੱਡੇ ‘ਤੇ ਵੀਰਵਾਰ ਪਨਬੱਸ ਕਾਮਿਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ‘ਤੇ ਮੀਟਿੰਗ ਕਰਨ ਤੋਂ ਭੱਜਣ ਦਾ ਦੋਸ਼ ਲਗਾਇਆ। ਇਸ ਮੌਕੇ ਸੂਬਾ ਸਹਾਇਕ ਸਕੱਤਰ ਜਲੋਰ ਸਿੰਘ, ਡੀਪੂ ਪ੍ਰਧਾਨ ਸੋਹਣ ਸਿੰਘ ਤੇ ਸੈਕਟਰੀ ਹਰਮਿੰਦਰ ਸਿੰਘ ਸਿੱਧੂ ਸਮੇਤ ਬੁਲਾਰਿਆਂ ਨੇ ਕਿਹਾ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨਾਲ ਪੰਜਾਬ ਸਰਕਾਰ ਮੀਟਿੰਗ ਤੋ ਭੱਜਣ ਕਰ ਕੇ ਤੇ ਮੰਨੀ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਪੂਰੇ ਪੰਜਾਬ ‘ਚ ਸਰਕਾਰ ਦੇ ਪੁਤਲੇ ਫੂਕੇ ਗਏ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ‘ਚ ਫੇਲ੍ਹ ਸਾਬਤ ਹੋ ਰਹੀ ਹੈ ਤੇ ਸੀਐੱਮ ਮਾਨ ਯੂਨੀਅਨ ਨਾਲ ਮੀਟਿੰਗ ਕਰਨ ਤੋਂ ਤਿੰਨ ਚਾਰ ਵਾਰ ਭੱਜ ਚੁੱਕੇ ਹਨ।