ਵਿੱਕੀ ਵਰਮਾ, ਅਹਿਮਦਗੜ
ਸਥਾਨਕ ਸ਼ਹਿਰ ਅਹਿਮਦਗੜ ਵਿੱਖੇ ਰੇਲਵੇ ਵਿਭਾਗ ਦੀ ਥਾਂ ‘ਤੇ ਅੱਜ ਸਵੇਰੇ 35 ਸਾਲਾ ਨੌਜਵਾਨ ਚੰਦਰ ਸ਼ੇਖਰ ਦੀ ਲਾਸ਼ ਰੁੱਖ ‘ਤੇ ਲਟਕਦੀ ਮਿਲੀ। ਖ਼ਬਰ ਮਿਲਦੇ ਹੀ ਸ਼ਹਿਰ ‘ਚ ਸਨਸਨੀ ਫੈਲ ਗਈ। ਨੌਜਵਾਨ ਅਹਿਮਦਗੜ੍ਹ ਵਿੱਖੇ ਪੇਪਰ ਮਿੱਲ ‘ਚ ਨੌਕਰੀ ਕਰਦਾ ਸੀ। ਸਥਾਨਕ ਪੁਲਿਸ ਮੁਖੀ ਸੁਖਵਿੰਦਰ ਸਿੰਘ ਸਮੇਤ ਪੁਲ਼ਿਸ ਪਾਰਟੀ ਤੇ ਰੇਲਵੇ ਵਿਭਾਗ ਪੁਲਿਸ ਦੇ ਮੁਖੀ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲਿਆ ਤੇ ਲਾਸ਼ ਪੋਸਟਮਾਰਟਮ ਲਈ ਮਾਲੇਰਕੋਟਲਾ ਲਈ ਭੇਜ ਦਿੱਤੀ। ਪੁਲਿਸ ਮੁਖੀ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮਿ੍ਤਕ ਤੇ ਭਰਾ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਸੀ।



