ਸਟਾਫ ਰਿਪੋਰਟਰ, ਖੰਨਾ : ਪੰਜਾਬ ‘ਚ ਲੁਟੇਰਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਤੇ ਹਰ ਰੋਜ਼ ਕਿਤੇ ਨਾ ਕਿਤੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜਿੱਥੇ ਇੱਕ ਪਾਸੇ ਅੱਜ ਹੱਥਾਂ ‘ਚੋਂ ਮੋਬਾਈਲ ਤੇ ਪਰਸ ਖੋਹੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਅਜਿਹੇ ਲੋਕ ਵੀ ਮੌਜੂਦ ਹਨ ਜੋ ਡਿੱਗਿਆ ਹੋਇਆ ਸਮਾਨ ਵਾਪਸ ਕਰ ਰਹੇ ਹਨ। ਅੱਜ ਇਮਾਨਦਾਰ ਲੋਕਾਂ ਦੀ ਵੀ ਕਮੀ ਨਹੀਂ ਹੈ। ਪੀਰਖਾਨਾ ਰੋਡ ਖੰਨਾ ਦੇ ਰਹਿਣ ਵਾਲੇ ਮਨਦੀਪ ਸਿੰਘ ਤੇ ਵਿਜੇ ਕੁਮਾਰ ਨੇ ਪੰਜਾਬੀ ਲੇਖਕ ਤੇ ਪੱਤਰਕਾਰ ਹਰਪ੍ਰਰੀਤ ਸਿੰਘ ਸਿਹੌੜਾ ਦਾ ਡਿੱਗਿਆ ਹੋਇਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਹਰਪ੍ਰਰੀਤ ਸਿੰਘ ਸਿਹੌੜਾ ਨੇ ਦੱਸਿਆ ਉਹ ਖੰਨਾ ਦੇ ਪੀਰਖਾਨਾ ਰੋਡ ‘ਤੇ ਸਥਿਤ ਹੋਮੀਓਪੈਥਿਕ ਮੈਡੀਕਲ ਸਟੋਰ ਤੋਂ ਦਵਾਈ ਲੈਣ ਤੋ ਬਾਅਦ ਮਲੇਰਕੋਟਲਾ ਰੋਡ ‘ਤੇ ਪੁਲ ਵਾਲੀ ਸਾਈਡ ਨੂੰ ਮੁੜ ਰਹੇ ਸਨ ਤਾਂ ਅਚਾਨਕ ਹੀ ਪਿੱਛੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਵਾਜ਼ ਦਿੱਤੀ ਤੇ ਦੱਸਿਆ ਉਨ੍ਹਾਂ ਦਾ ਪਰਸ ਪਿੱਛੇ ਡਿੱਗਿਆ ਮਿਲਿਆ ਹੈ। ਪਰਸ ‘ਚ ਮੌਜੂਦ ਆਧਾਰ ਕਾਰਡ ਦੇਖ ਕੇ ਉਨ੍ਹਾਂ ਪਰਸ ਵਾਪਸ ਕਰ ਦਿੱਤਾ ਜਿਸ ‘ਚ ਨਕਦੀ ਤੋਂ ਇਲਾਵਾ ਆਧਾਰ ਕਾਰਡ, ਏਟੀਐੱਮ ਕਾਰਡ, ਡਰਾਈਵਿੰਗ ਲਾਇਸੈਂਸ ਤੇ ਹੋਰ ਜ਼ਰੂਰੀ ਕਾਗਜ਼ਾਤ ਮੌਜੂਦ ਸਨ। ਹਰਪ੍ਰਰੀਤ ਸਿੰਘ ਸਿਹੌੜਾ ਨੇ ਉਨ੍ਹਾਂ ਦੋਵਾਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


