Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਨਕਸਲੀਆਂ ਦਾ ਫਿਰ ਵੱਡਾ ਹਮਲਾ, ਰੇਲਵੇ ਸਟੇਸ਼ਨ ਫੂਕਿਆ

By uscreative Published 1 min read

ਲੱਖੀ ਸਰਾਏ: ਬਿਹਾਰ ਦੇ ਲਖੀ ਸਰਾਏ ਜ਼ਿਲ੍ਹੇ ਦੇ ਮਸੂਦਨ ਰੇਲਵੇ ਸਟੇਸ਼ਨ ‘ਤੇ ਨਕਸਲੀਆਂ ਨੇ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਦੋ ਰੇਲਵੇ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਤੇ ਸਿਗਨਲ ਪੈਨਲ ਵੀ ਫੂਕ ਦਿੱਤਾ। ਘਟਨਾ ਤੋਂ ਬਾਅਦ ਕੁਝ ਦੇਰ ਲਈ ਰੇਲਵੇ ਆਵਾਜਾਈ ਨੂੰ ਰੋਕ ਦਿੱਤਾ ਗਿਆ।

ਪੁਲਿਸ ਮੁਤਾਬਕ ਹਥਿਆਰਬੰਦ ਨਕਸਲੀਆਂ ਨੇ ਮੰਗਲਵਾਰ ਦੇਰ ਰਾਤ ਕਰੀਬ 12 ਵਜੇ ਸਟੇਸ਼ਨ ਉੱਪਰ ਧਾਵਾ ਬੋਲਿਆ ਤੇ ਉੱਥੇ ਸਿਗਨਲ ਪੈਨਲ ਵਿੱਚ ਅੱਗ ਲਾ ਦਿੱਤੀ। ਇਸ ਨਾਲ ਰੇਲਵੇ ਟੈਲੀਫੋਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ। ਘਟਨਾ ਤੋਂ ਬਾਅਦ ਭਾਗਲਪੁਰ-ਕਿਊਲ ਰੇਲਖੰਡ ‘ਤੇ ਰੇਲਾਂ ਦੀ ਆਵਾਜਾਈ ਥੋੜ੍ਹੀ ਦੇਰ ਲਈ ਪ੍ਰਭਾਵਿਤ ਰਹੀ। ਹਾਲਾਂਕਿ ਬਾਅਦ ਵਿੱਚ ਸਿਗਨਲਿੰਗ ਪੈਨਲ ਨੂੰ ਠੀਕ ਕਰ ਲਿਆ ਗਿਆ ਤੇ ਰੇਲਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp