Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

‘ਦੇਸ਼ ‘ਚ ਹਵਾ ਪ੍ਰਦੂਸ਼ਣ ਨਾਲ ਹਰ ਸਾਲ 12 ਲੱਖ ਲੋਕਾਂ ਦੀ ਮੌਤ’

By Admin Published 2 min read

ਨਵੀਂ ਦਿੱਲੀ — ਭਾਰਤ ‘ਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ 12 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਗ੍ਰੀਨਪੀਸ ਦੀ ਰਿਪੋਰਟ ਅਨੁਸਾਰ ਦੇਸ਼ ‘ਚ ਦਿੱਲੀ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵਾਲਾ ਸ਼ਹਿਰ ਹੈ। ਹਾਲਾਂਕਿ ਦਿੱਲੀ ਭਾਰਤ ਦਾ ਇਕਲੌਤਾ ਪ੍ਰਦੂਸ਼ਿਤ ਸ਼ਹਿਰ ਨਹੀਂ ਹੈ, ਭਾਰਤ ਦੇ ਕਈ ਸ਼ਹਿਰ ਅਜਿਹੇ ਹਨ ਜਿੱਥੇ ਸਾਹ ਲੈਣਾ ਵੀ ਮੁਸ਼ਕਿਲ ਹੈ। ਕਈ ਰਾਜਾਂ ‘ਚ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ ‘ਤੇ ਬਣਾਈ ਗਈ ਗ੍ਰੀਨਪੀਸ ਦੀ ਇਹ ਰਿਪੋਰਟ ਬੇਹੱਦ ਭਿਆਨਕ ਸਥਿਤੀ ਵੱਲ ਇਸ਼ਾਰਾ ਕਰ ਰਹੀ ਹੈ।

24 ਰਾਜਾਂ ਦੇ 168 ਸ਼ਹਿਰਾਂ ਦੀ ਸਥਿਤੀ ‘ਤੇ ਗ੍ਰੀਨਪੀਸ ਇੰਡੀਆ ਵਲੋਂ ਬਣਾਈ ਗਈ ਰਿਪੋਰਟ ਦਾ ਨਾਂ ‘ਹਵਾ ਪ੍ਰਦੂਸ਼ਣ ਦਾ ਫੈਲਦਾ ਜ਼ਹਿਰ’। ਇਸ ‘ਚ ਦੱਸਿਆ ਗਿਆ ਹੈ ਕਿ ਾਹੋ ਅਤੇ ਦੱਖਣੀ ਭਾਰਤ ਦੇ ਕੁਝ ਸ਼ਹਿਰਾਂ ਨੂੰ ਛੱਡ ਕੇ ਭਾਰਤ ਦੇ ਕਿਸੇ ਵੀ ਸ਼ਹਿਰ ‘ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ) ਦੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਬਣਾਏ ਗਏ ਨਿਯਮਾਂ ਦੀ ਸੀਮਾ ਦਾ ਪਾਲਣ ਨਹੀਂ ਕੀਤਾ ਹੈ।
ਰਿਪੋਰਟ ‘ਚ ਇਸ ਦੇ ਕਾਰਨਾਂ ਨੂੰ ਚਿੰਨਹਿੱਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਦਾ ਮੁੱਖ ਕਾਰਨ ਜੈਵਿਕ ਈਂਧਨ ਜਿਵੇਂ ਕੋਲਾ, ਪੈਟਰੋਲ, ਡੀਜ਼ਲ ਦਾ ਵੱਧਦਾ ਇਸਤੇਮਾਲ ਹੈ। ਸੀ. ਪੀ. ਸੀ. ਬੀ ਤੋਂ ਆਰ. ਟੀ. ਆਈ ਵਲੋਂ ਪ੍ਰਾਪਤ ਸੂਚਨਾਵਾਂ ‘ਚ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਪ੍ਰਦੂਸ਼ਿਤ ਸ਼ਹਿਰ ਉੱਤਰ-ਭਾਰਤ ਦੇ ਹਨ। ਇਹ ਸ਼ਹਿਰ ਰਾਜਸਥਾਨ ਤੋਂ ਸ਼ੁਰੂ ਹੋ ਕੇ ਗੰਗਾ ਦੇ ਮੈਦਾਨੀ ਇਲਾਕਿਆਂ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਤੱਕ ਫੈਲੇ ਹੋਏ ਹਨ। ਆਰ. ਟੀ. ਆਈ ਤੋਂ ਪ੍ਰਾਪਤ ਸੂਚਨਾਵਾਂ ਅਤੇ ਹਵਾ ਪ੍ਰਦੂਸ਼ਣ ‘ਤੇ ਹੋਏ ਪੁਰਾਣੇ ਅਧਿਐਨ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਵੇਖਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਜੈਵਿਕ ਈਂਧਨ ਹੈ। ਇਨ੍ਹਾਂ ਦੇ ਵਧਦੇ ਇਸਤੇਮਾਲ ਨਾਲ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp